ਅਦਾਕਾਰ ਪ੍ਰਤੀਕ ਬੱਬਰ ਨੇ ਕਰਵਾਇਆ ਦੂਜਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ
Saturday, Feb 15, 2025 - 07:12 PM (IST)
![ਅਦਾਕਾਰ ਪ੍ਰਤੀਕ ਬੱਬਰ ਨੇ ਕਰਵਾਇਆ ਦੂਜਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ](https://static.jagbani.com/multimedia/2025_2image_19_11_56047213833.jpg)
ਜਲੰਧਰ- 'ਮੜ੍ਹੀ ਦਾ ਦੀਵਾ' ਅਤੇ 'ਚੰਨ ਪ੍ਰਦੇਸ਼ੀ' ਵਰਗੀਆਂ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਅਦਾਕਾਰ ਰਾਜ ਬੱਬਰ ਦੇ ਪੁੱਤਰ ਅਤੇ ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਵੈਲੈਨਟਾਈਨ ਦੇ ਮੌਕੇ 'ਤੇ ਆਪਣੀ ਪ੍ਰੇਮਿਕਾ ਪ੍ਰਿਯਾ ਬੈਨਰਜੀ ਨਾਲ ਵਿਆਹ ਕਰਵਾ ਲਿਆ ਹੈ।
ਜੀ ਹਾਂ ਪ੍ਰਤੀਕ ਬੱਬਰ ਅਤੇ ਪ੍ਰਿਯਾ ਬੈਨਰਜੀ ਦਾ ਵਿਆਹ 14 ਫਰਵਰੀ 2025 ਨੂੰ ਹੋਇਆ ਸੀ। ਜੋੜੇ ਨੇ ਇਸ ਖਾਸ ਪਲ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਇਸ ਦੇ ਨਾਲ ਹੀ ਪ੍ਰਤੀਕ ਦੀ ਦੂਜੀ ਪਤਨੀ ਬਾਰੇ ਜਾਣਨ ਲਈ ਕੁਝ ਲੋਕ ਗੂਗਲ ਦੀ ਮਦਦ ਲੈ ਰਹੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਪ੍ਰਿਯਾ ਬੈਨਰਜੀ ਕੌਣ ਹੈ? ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਾਰੇ।
ਵਿਆਹ ਤੋਂ ਬਾਅਦ 14 ਫਰਵਰੀ ਨੂੰ ਨਵੇਂ ਵਿਆਹੇ ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਸ਼ੇਅਰ ਕੀਤੀ ਅਤੇ ਆਪਣੇ ਵਿਆਹ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, 'ਮੈਂ ਹਰ ਜਨਮ 'ਚ ਤੇਰੇ ਨਾਲ ਵਿਆਹ ਕਰਾਂਗਾ।'ਪੋਸਟ 'ਚ ਪ੍ਰਤੀਕ ਅਤੇ ਪ੍ਰਿਯਾ ਨੂੰ ਵਿਆਹ ਦੇ ਮੰਡਪ 'ਚ ਬੈਠ ਕੇ ਰਸਮਾਂ ਨਿਭਾਉਂਦੇ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ ਦੋਵੇਂ ਇੱਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਪੋਸਟ ਹੋਣ ਤੋਂ ਬਾਅਦ ਬੀ-ਟਾਊਨ ਦੇ ਕਈ ਸੈਲੇਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ 'ਚ ਬਾਲੀਵੁੱਡ ਅਦਾਕਾਰ ਬੌਬੀ ਦਿਓਲ, ਪੂਜਾ ਹੇਗੜੇ, ਵਰੁਣ ਸ਼ਰਮਾ ਵਰਗੇ ਕਈ ਕਲਾਕਾਰ ਸ਼ਾਮਲ ਹਨ।