ਸੁਪਰਸਟਾਰ ਰਜਨੀਕਾਂਤ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤਾ ਵੱਡਾ ਐਲਾਨ

04/01/2021 11:31:03 AM

ਮੁੰਬਈ (ਬਿਊਰੋ) : ਦੱਖਣੀ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਜਗਤ ਦਾ ਸਭ ਤੋਂ ਵੱਡਾ ਐਵਾਰਡ 'ਦਾਦਾ ਸਾਹਿਬ ਫਾਲਕੇ ਐਵਾਰਡ' ਮਿਲੇਗਾ। ਵੀਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ '51ਵਾਂ ਦਾਦਾ ਸਾਹਿਬ ਫਾਲਕੇ ਐਵਾਰਡ' ਰਜਨੀਕਾਂਤ ਨੂੰ 3 ਮਈ ਨੂੰ ਦਿੱਤਾ ਜਾਵੇਗਾ। ਰਜਨੀਕਾਂਤ 71 ਸਾਲਾਂ ਦੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, ''ਹੁਣ ਤੱਕ ਇਹ ਪੁਰਸਕਾਰ ਸਿਨੇਮਾ 'ਚ ਸ਼ਾਨਦਾਰ ਯੋਗਦਾਨ ਲਈ 50 ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। ਹੁਣ 51ਵਾਂ ਐਵਾਰਡ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਰਜਨੀਕਾਂਤ ਦੇ ਇਸ ਪੁਰਸਕਾਰ ਲਈ ਚੁਣੇ ਜਾਣ ਨਾਲ ਦੇਸ਼ ਖੁਸ਼ ਹੋਵੇਗਾ।

ਦੱਖਣ 'ਚ ਰਜਨੀਕਾਂਤ ਨੂੰ ਮਿਲਦੈ ਭਗਵਾਨ ਦਾ ਦਰਜਾ
ਰਜਨੀਕਾਂਤ ਦਾ ਜਨਮ 12 ਦਸੰਬਰ 1950 ਨੂੰ ਬੰਗਲੁਰੂ 'ਚ ਇੱਕ ਮਰਾਠੀ ਪਰਿਵਾਰ 'ਚ ਹੋਇਆ ਸੀ। ਇੱਕ ਗਰੀਬ ਪਰਿਵਾਰ 'ਚ ਜੰਮੇ ਰਜਨੀਕਾਂਤ ਨੇ ਆਪਣੀ ਸਖ਼ਤ ਮਿਹਨਤ ਅਤੇ ਕੜੇ ਸੰਘਰਸ਼ ਸਦਕਾ ਨਾ ਸਿਰਫ਼ ਟਾਲੀਵੁੱਡ 'ਚ ਸਗੋਂ ਬਾਲੀਵੁੱਡ 'ਚ ਵੀ ਬਹੁਤ ਨਾਂ ਕਮਾਇਆ। ਦੱਖਣ 'ਚ ਰਜਨੀਕਾਂਤ ਨੂੰ ਥਲਾਈਵਾ ਅਤੇ ਭਗਵਾਨ ਕਿਹਾ ਜਾਂਦਾ ਹੈ। ਰਜਨੀਕਾਂਤ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ।

25 ਸਾਲ ਦੀ ਉਮਰ 'ਚ ਰਜਨੀਕਾਂਤ ਨੇ ਕੀਤੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ 
ਰਜਨੀਕਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 25 ਸਾਲ ਦੀ ਉਮਰ 'ਚ ਕੀਤੀ ਸੀ। ਉਸ ਦੀ ਪਹਿਲੀ ਤਮਿਲ ਫ਼ਿਲਮ 'ਅਪੂਰਵ ਰਾਗਨਾਗਲ' ਸੀ। ਇਸ ਫ਼ਿਲਮ 'ਚ ਉਹ ਕਮਲ ਹਾਸਨ ਅਤੇ ਸ਼੍ਰੀਵਿਦਿਆ ਨਾਲ ਵੀ ਸ਼ਾਮਲ ਹੋਈ ਸੀ। ਸਾਲ 1975 ਤੋਂ 1977 ਦੇ ਵਿਚਕਾਰ ਉਸ ਨੇ ਬਹੁਤੀਆਂ ਫ਼ਿਲਮਾਂ 'ਚ ਕਮਲ ਹਸਨ ਨਾਲ ਵਿਲੇਨ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਪਹਿਲੀ ਤਮਿਲ ਫ਼ਿਲਮ 'ਭੈਰਵੀ' 'ਚ ਉਨ੍ਹਾਂ ਨੇ ਮੁੱਖ ਭੂਮਿਕਾ 'ਚ ਆਈ ਸੀ। ਇਹ ਫ਼ਿਲਮ ਵੱਡੀ ਹਿੱਟ ਸਾਬਤ ਹੋਈ ਅਤੇ ਰਜਨੀਕਾਂਤ ਇੱਕ ਸਟਾਰ ਬਣ ਗਏ।


sunita

Content Editor

Related News