ਪ੍ਰਾਜਕਤਾ ਕੋਲੀ ਨੇ ‘ਰਚਿਆ ਇਤਿਹਾਸ’, TIME 100 Creators ਲਿਸਟ ''ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ

Thursday, Jul 17, 2025 - 12:46 PM (IST)

ਪ੍ਰਾਜਕਤਾ ਕੋਲੀ ਨੇ ‘ਰਚਿਆ ਇਤਿਹਾਸ’, TIME 100 Creators ਲਿਸਟ ''ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ

ਐਂਟਰਟੇਨਮੈਂਟ ਡੈਸਕ- ਅਭਿਨੇਤਰੀ ਅਤੇ ਲੋਕਪ੍ਰਿਅ ਯੂ-ਟਿਊਬਰ ਪ੍ਰਾਜਕਤਾ ਕੋਲੀ, ਜਿਸ ‘ਮੋਸਟਲੀ ਸੇਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸਨੇ ਆਪਣਾ ਨਾਮ ਟਾਈਮ ਮੈਗਜ਼ੀਨ ਦੇ ‘ਟਾਈਮ 100 ਕ੍ਰਿਏਟਰਸ ਲਿਸਟ’ ’ਚ ਦਰਜ ਕਰਵਾ ਲਿਆ ਹੈ। ਉਹ ਮੈਗਜ਼ੀਨ ਦੀ ਇਸ ਲਿਸਟ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਟੈਂਟ ਕ੍ਰਿਏਟਰ ਹੈ। ਇਸ ਲਿਸਟ ’ਚ ਦੁਨੀਆ ਦੇ ਕਈ ਮਸ਼ਹੂਰ ਕੰਟੈਂਟ ਕ੍ਰਿਏਟਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ ’ਚ ਸਭ ਤੋਂ ਪਹਿਲਾਂ ਸਥਾਨ ਮਿਸਟਰ ਬੀਸਟ ਦੇ ਨਾਮ ਤੋਂ ਪਛਾਣੇ ਜਾਣ ਵਾਲੇ ਜਿਮੀ ਡੋਨਾਲਡਸਨ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ: ਆਖ਼ਿਰ ਕਿਉਂ ਹੋਈ ਫਾਜ਼ਿਲਪੁਰੀਆ 'ਤੇ ਫਾਇਰਿੰਗ ! ਅਸਲੀ ਸੱਚ ਆਇਆ ਸਾਹਮਣੇ, ਵਾਇਰਲ ਪੋਸਟ ਨੇ ਖੋਲ੍ਹਿਆ ਰਾਜ਼

ਲਿਸਟ ’ਚ ਸ਼ਾਮਲ ਹੋਣ ’ਤੇ ਪ੍ਰਾਜਕਤਾ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ, ‘‘ਮੈਂ ਟਾਈਮ ਦੀ 'ਟਾਈਮ 100 ਕ੍ਰਿਏਟਰਸ ਲਿਸਟ' ’ਚ ਸ਼ਾਮਲ ਹੋ ਗਈ ਹਾਂ। ਇਸ ਖੁਸ਼ੀ ਨੂੰ ਵੰਡਦੇ ਹੋਏ ਮੈਨੂੰ ਬਹੁਤ ਕੁਝ ਕਹਿਣਾ ਚਾਹੀਦਾ ਸੀ। ਬਹੁਤ ਕੁਝ ਫੀਲ ਕਰਨਾ ਚਾਹੀਦਾ ਸੀ ਪਰ ਸੱਚ ਦੱਸਾਂ ਤਾਂ ਇਸ ਸਮੇਂ ਮੇਰੇ ਦਿਮਾਗ ’ਚ ਸਿਰਫ 2 ਸ਼ਬਦ ਆ ਰਹੇ ਹਨ, ‘‘ਤੁਹਾਡਾ ਧੰਨਵਾਦ।’’

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰਾ ਨੂੰ ਹੋਈ ਜੇਲ੍ਹ

ਪ੍ਰਾਜਕਤਾ ਨੇ ਅੱਗੇ ਕਿਹਾ, ‘‘ਮੇਰੇ ਦਰਸ਼ਕਾਂ ਨੂੰ ਧੰਨਵਾਦ। ਮੇਰੇ ’ਤੇ ਵਿਸ਼ਵਾਸ ਕਰਨ ਲਈ ਅਤੇ ਮੇਰੇ ਨਾਲ ਬਣੇ ਰਹਿਣ ਦੇ ਲਈ। ਮੇਰੇ ਪਰਿਵਾਰ ਦਾ ਧੰਨਵਾਦ, ਹਰ ਮੁਸ਼ਕਲ ਘੜੀ ਅਤੇ ਹਰ ਖਾਸ ਪਲ ’ਚ ਮੇਰਾ ਸਪੋਰਟ ਕਰਨ ਦੇ ਲਈ। ਮੇਰੀ ਟੀਮ ਦਾ ਧੰਨਵਾਦ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਸਭ ਤੋਂ ਵੱਡਾ ਥੈਂਕਿਊ 21 ਸਾਲ ਦੀ ਪ੍ਰਾਜਕਤਾ ਨੂੰ ਜੋ ਬਿਨਾਂ ਕਿਸੇ ਪਲਾਨਿੰਗ, ਬਿਨਾਂ ਕਿਸੇ ਤਿਆਰੀ, ਬਿਨਾਂ ਕਿਸੇ ਰੋਡਮੈਪ ਦੇ ਇਕ ਕ੍ਰਿਏਟਰ ਦੇ ਤੌਰ ’ਤੇ ਦਿਲ ਤੋਂ ਬਸ ਕਹਾਣੀ ਕਹਿਣ ’ਚ ਪੂਰੀ ਤਰ੍ਹਾਂ ਨਾਲ ਡੁੱਬ ਗਈ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਫਿਲਹਾਲ ਕਹਿਣ ਦੇ ਲਈ ਬਸ ਇੰਨਾ ਹੀ ਹੈ ਪਰ ਇਹੀ ਸਭ ਕੁਝ ਹੈ।’’

ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ

ਇਕ ਰੇਡੀਓ ਸਟੇਸ਼ਨ ’ਚ ਇੰਟਰਨ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰਾਜਕਤਾ ਨੇ 2015 ’ਚ ਆਪਣਾ ਖੁਦ ਦਾ ਇਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ, ਜਿਸਦਾ ਨਾਮ ‘ਮੋਸਟਲੀ ਸੇਨ’ ਰੱਖਿਆ ਅਤੇ ਜਲਦ ਹੀ ਆਪਣੇ ਕੰਟੈਂਟ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਾਜਕਤਾ ਨੇ ਐਕਟਿੰਗ ਫੀਲਡ ’ਚ ਵੀ ਹੱਥ ਅਜਮਾਇਆ ਅਤੇ ਵੈਬ ਸੀਰੀਜ਼ ‘ਮਿਸਮੈਚਡ’ ’ਚ ਇਕ ਲੀਡ ਐਕਟਰੈੱਸ ਦੇ ਤੌਰ ’ਤੇ ਕੰਮ ਕੀਤਾ, ਜਿਸਦੇ ਬਾਅਦ ਤੋਂ ਪ੍ਰਾਜਕਤਾ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ। ਉਸਨੇ ਵਰੁਣ ਧਵਨ ਦੀ ਫਿਲਮ ‘ਜੁਗ-ਜੁਗ ਜੀਓ’ ਤੇ ਵਿਦਿਆ ਬਾਲਨ ਦੀ ਫਿਲਮ ‘ਨੀਅਤ’ ’ਚ ਵੀ ਕੰਮ ਕੀਤਾ ਹੈ। ਐਕਟਿੰਗ ਦੇ ਇਲਾਵਾ ਪ੍ਰਾਜਕਤਾ ਨੂੰ ਲਿਖਣ ਦਾ ਵੀ ਸ਼ੌਂਕ ਹੈ।

ਇਹ ਵੀ ਪੜ੍ਹੋ: ਹੁਣ Multiplex 'ਚ ਫ਼ਿਲਮ ਦੇਖਣ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ ! ਸਰਕਾਰ ਨੇ ਤੈਅ ਕੀਤੀ Ticket ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News