ਦਿ ਫਿਊਚਰਿਸਟਿਕ ਵ੍ਹੀਕਲ ਤੇ ਪ੍ਰਭਾਸ ਦਾ ਬੈਸਟ ਫ੍ਰੈਂਡ ‘ਕਲਕੀ 2898 ਏ. ਡੀ.’

Friday, May 24, 2024 - 10:29 AM (IST)

ਦਿ ਫਿਊਚਰਿਸਟਿਕ ਵ੍ਹੀਕਲ ਤੇ ਪ੍ਰਭਾਸ ਦਾ ਬੈਸਟ ਫ੍ਰੈਂਡ ‘ਕਲਕੀ 2898 ਏ. ਡੀ.’

ਮੁੰਬਈ (ਬਿਊਰੋ) - ਵਿਗਿਆਨ ਆਧਾਰਿਤ ਮਹਾਂਕਾਵਿ ‘ਕਲਕੀ 2898 ਏ. ਡੀ.’ ਦਾ ਟੀਜ਼ਰ 22 ਮਈ ਨੂੰ ਹੈਦਰਾਬਾਦ ’ਚ ਇਕ ਸਮਾਗਮ ਦੌਰਾਨ ਲਾਂਚ ਕੀਤਾ ਗਿਆ। ਇਕ ਲਾਈਫ-ਸਾਈਜ਼ ਫਿਊਚਰਿਸਟਿਕ ਵ੍ਹੀਕਲ ‘ਬੁੱਜੀ’ ਫਿਲਮ ਵਿਚ ਪ੍ਰਭਾਸ ਉਰਫ ਭੈਰਵ ਦਾ ਸਭ ਤੋਂ ਵਧੀਆ ਦੋਸਤ ਬਣ ਜਾਂਦਾ ਹੈ। ਈਵੈਂਟ ਦਾ ਐਲਾਨ ਕਰਦੇ ਹੋਏ, ਪ੍ਰਭਾਸ ਨੇ ‘ਇੰਟ੍ਰੋਡਿਊਸਿੰਗ ਬੁੱਜੀ’ ਵੀਡੀਓ ’ਚ ‘ਬੁੱਜੀ’ ਭੈਰਵ ਦੀ ਇਕ ਵਿਸ਼ੇਸ਼ ਝਲਕ ਪੇਸ਼ ਕੀਤੀ, ਜਿਸ ’ਚ ਇਕ ਮਿਸ਼ਨ ’ਤੇ ਉਸ ਦੀ ਯਾਤਰਾ ਦੇ ਪਲਾਂ ਨੂੰ ਸ਼ਾਨਦਾਰ ਓਪਸ ਵਿਚ ਦਿਖਾਇਆ ਗਿਆ। ਵੀਡੀਓ ’ਚ ਪ੍ਰਭਾਸ ਪੂਰੇ ਦਿਲ ਨਾਲ ਕਹਿੰਦੇ ਹਨ, ‘ਲਵ ਯੂ, ਬੁੱਜੀ’।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਰਿਵਾਰ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਹੋਈ, ਧੀਆਂ ਦੀ ਕਿਊਟਨੈੱਸ ਨੇ ਜਿੱਤਿਆ ਲੋਕਾਂ ਦਾ ਦਿਲ

20 ਹਜ਼ਾਰ ਦਰਸ਼ਕਾਂ ਹੋਏ ਸ਼ਾਮਲ
ਜਿਵੇਂ ਹੀ ‘ਬੁੱਜੀ’ ਦਾ ਦਿਮਾਗ ਆਪਣੇ ਸਰੀਰਕ ਰੂਪ ਨਾਲ ਇਕਜੁੱਟ ਹੋ ਗਿਆ, ਪ੍ਰਭਾਸ ਨੇ ਆਪਣੇ ਭਵਿੱਖ ਦੇ ਵਾਹਨ ‘ਬੁੱਜੀ’ ਨਾਲ ਡਰਾਈਵ ਕਰਕੇ ਇਕ ਵੱਡੀ ਕੰਧ ਨਾਲ ਟਕਰਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਇਸ ਨੂੰ ਲਾਂਚ ਕੀਤਾ ਗਿਆ ਤਾਂ ਉਹ ਆਪਣੇ ਭਰੋਸੇਮੰਦ ਸਭ ਤੋਂ ਚੰਗੇ ਦੋਸਤ ਨੂੰ ਚਲਾ ਰਿਹਾ ਸੀ। ਨਿਰਮਾਤਾਵਾਂ ਨੇ ਹੈਦਰਾਬਾਦ ਵਿਚ ‘ਬੁੱਜੀ’ ਦੇ ਰੋਮਾਂਚਕ ਲਾਂਚ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ੋਅ ਦੇ ਨਿਰਮਾਤਾਵਾਂ ਤੋਂ ਇਲਾਵਾ, ਲਗਭਗ 20,000 ਦਰਸ਼ਕ ਤੇ ਮੀਡੀਆ ਨੇ ਹਿੱਸਾ ਲਿਆ, ਜਿਸ ਵਿਚ ਨਿਰਦੇਸ਼ਕ ਨਾਗ ਅਸ਼ਵਿਨ, ਨਿਰਮਾਤਾ ਸੀ. ਅਸ਼ਵਿਨੀ ਦੱਤ, ਸਵਪਨਾ ਦੱਤ ਚਲਸਾਨੀ ਤੇ ਪ੍ਰਿਅੰਕਾ ਦੱਤ ਚਲਸਾਨੀ, ਅਭਿਨੇਤਾ ਪ੍ਰਭਾਸ ਦੇ ਨਾਲ ਸ਼ਾਨਦਾਰ ਲਾਂਚ ਈਵੈਂਟ ’ਚ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ - ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

27 ਜੂਨ ਨੂੰ ਹੋਵੇਗੀ ਰਿਲੀਜ਼ 
ਇਸ ਫਿਲਮ ’ਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੂਕੋਣ ਤੇ ਦਿਸ਼ਾ ਪਟਾਨੀ ਸਣੇ ਕਈ ਸਿਤਾਰੇ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਕਲਕੀ 2898 ਏ.ਡੀ.’ ਦਾ ਨਿਰਦੇਸ਼ਨ ਨਾਗ ਅਸ਼ਵਿਨ ਦੁਆਰਾ ਕੀਤਾ ਗਿਆ ਹੈ ਤੇ ਵੈਜਯੰਤੀ ਮੂਵੀਜ਼ ਦੁਆਰਾ ਨਿਰਮਿਤ ਹੈ। ਭਵਿੱਖ ’ਤੇ ਆਧਾਰਿਤ ਇਹ ਫਿਲਮ 27 ਜੂਨ, 2024 ਨੂੰ ਪਰਦੇ ’ਤੇ ਆਵੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News