ਪ੍ਰਭਾਸ ਤੇ ਪੂਜਾ ਹੇਗੜੇ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਜ਼ਬਰਦਸਤ ਟਰੇਲਰ ਰਿਲੀਜ਼ (ਵੀਡੀਓ)

Saturday, Dec 25, 2021 - 11:30 AM (IST)

ਪ੍ਰਭਾਸ ਤੇ ਪੂਜਾ ਹੇਗੜੇ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਜ਼ਬਰਦਸਤ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਰਾਧਾ ਕ੍ਰਿਸ਼ਣ ਕੁਮਾਰ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਨਿਰਦੇਸ਼ਕ ਨੇ ਫ਼ਿਲਮ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਇਕ ਪਾਸੇ ਜਿਥੇ ਮਜ਼ੇਦਾਰ ਟਰੇਲਰ ਮੈਸਿਵ, ਕਲਰਫੁਲ ਤੇ ਬਿੱਗ ਸਕੇਲ ’ਤੇ ਨਜ਼ਰ ਆ ਰਿਹਾ ਹੈ, ਉਥੇ ਟਰੇਲਰ ’ਚ ਪ੍ਰਭਾਸ ਤੇ ਪੂਜਾ ਹੇਗੜੇ ਦੀ ਖ਼ੂਬਸੂਰਤ ਕੈਮਿਸਟਰੀ ਤੋਂ ਇਲਾਵਾ ਵੱਖ-ਵੱਖ ਲੈਂਡਸਕੇਪ ਤੇ ਐਗਜ਼ਾਟਿਕ ਸੀਨਜ਼ ਨੂੰ ਵੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਮਿਤਾ ਸ਼ੈੱਟੀ ’ਤੇ ਭੜਕੇ ਸਲਮਾਨ ਖ਼ਾਨ, ਰਾਖੀ ਸਾਵੰਤ ਨੂੰ ਮਾਰਿਆ ਸੀ ਧੱਕਾ

ਹਰ ਦ੍ਰਿਸ਼ ਇਕ ਮਾਸਟਰਪੀਸ ਲੱਗਦਾ ਹੈ। ਨਾਲ ਹੀ ਪ੍ਰਭਾਸ ਤੇ ਪੂਜਾ ਹੇਗੜੇ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਜ਼ਲਿੰਗ ਕੈਮਿਸਟਰੀ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਪਾਗਲ ਹੋ ਗਏ ਹਨ ਪਰ ਨਾਲ ਹੀ ਉਹ ਮਿਸਟਰੀ ਐਲੀਮੈਂਟ ਤੇ ਇਨ੍ਹਾਂ ਦੋਵਾਂ ਦੇ ਕਿਰਦਾਰਾਂ ਵਿਚਾਲੇ ਸੰਘਰਸ਼ ਬਾਰੇ ਸੋਚਣ ਤੋਂ ਖ਼ੁਦ ਨੂੰ ਰੋਕ ਨਹੀਂ ਪਾ ਰਹੇ।

ਟਰੇਲਰ ’ਚ ਇਕ ਮਿਸਟੀਰੀਅਸ ਲਵਰ ਬੁਆਏ ਵਿਕਰਮ ਆਦਿਤਿਆ ਦੇ ਰੂਪ ’ਚ ਸ਼ਕਤੀਸ਼ਾਲੀ ਪ੍ਰਭਾਸ ਦੀਆਂ ਕੁਝ ਝਲਕੀਆਂ ਨਜ਼ਰ ਆਈਆਂ ਹਨ, ਜਿਨ੍ਹਾਂ ਨੂੰ ਲਾਜਵਾਬ ਕਿਹਾ ਜਾ ਸਕਦਾ ਹੈ ਤੇ ਇਹ ਸਭ ਅਸੀਂ ਭਾਰਤੀ ਸਿਨੇਮੇ ’ਚ ਅਜੇ ਤਕ ਨਹੀਂ ਦੇਖਿਆ ਹੈ। ਇਹ ਝਲਕੀਆਂ ਇਕ ਅਨੋਖੀ ਪ੍ਰੇਮ ਕਹਾਣੀ ਬਿਆਨ ਕਰਦੀਆਂ ਹਨ। ਟਰੇਲਰ ’ਚ ਦੇਖਿਆ ਕਿ ਕਹਾਣੀ ਕਿਵੇਂ ਅੱਗੇ ਵੱਧਦੀ ਹੈ ਪਰ ਰਹੱਸ ਬਣਿਆ ਹੋਇਆ ਹੈ।

ਇਸ ’ਚ ਕੋਈ ਸ਼ੱਕ ਨਹੀਂ ਕਿ ਪ੍ਰਭਾਸ ਦੀ ਭੂਮਿਕਾ ਬਹੁਤ ਹੀ ਅਨੋਖੀ ਹੈ। ਪ੍ਰਭਾਸ ਦੇ ਪ੍ਰਸ਼ੰਸਕ ਯਕੀਨੀ ਰੂਪ ਨਾਲ ‘ਰਾਧੇ ਸ਼ਿਆਮ’ ’ਚ ਉਸ ਦੇ ਕਿਰਦਾਰ ਨੂੰ ਦੇਖਣ ਲਈ ਬੇਹੱਦ ਉਤਸ਼ਾਹਿਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News