ICU ''ਚ ਦਾਖਲ ਕਾਮੇਡੀਅਨ ਦੀ ਮਦਦ ਲਈ ਅੱਗੇ ਆਏ ਪ੍ਰਭਾਸ, ਕਿਡਨੀ ਟ੍ਰਾਂਸਪਲਾਂਟ ਲਈ ਦੇਣਗੇ 50 ਲੱਖ ਰੁਪਏ
Saturday, Jul 05, 2025 - 04:04 PM (IST)

ਐਂਟਰਟੇਨਮੈਂਟ ਡੈਸਕ – ਦੱਖਣੀ ਸਿਨੇਮਾ ਦੇ ਮਸ਼ਹੂਰ ਕਾਮੇਡੀਅਨ ਫਿਸ਼ ਵੇਂਕੇਟ ਦੀ ਤਬੀਅਤ ਇਨ੍ਹੀਂ ਦਿਨੀਂ ਬਹੁਤ ਗੰਭੀਰ ਹੈ। ਉਹ ਆਈਸੀ.ਯੂ. ਵਿੱਚ ਦਾਖਲ ਹਨ ਅਤੇ ਉਨ੍ਹਾਂ ਨੂੰ ਤੁਰੰਤ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਹੈ। ਇਸ ਇਲਾਜ 'ਤੇ ਲਗਭਗ 50 ਲੱਖ ਰੁਪਏ ਦਾ ਖਰਚਾ ਆਉਣਾ ਹੈ। ਇਨ੍ਹਾਂ ਨਾਜ਼ੁਕ ਹਾਲਾਤਾਂ ਵਿੱਚ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਪ੍ਰਭਾਸ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ।
ਇਹ ਵੀ ਪੜ੍ਹੋ: ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ
ਪ੍ਰਭਾਸ ਨੇ ਉਠਾਇਆ ਇਲਾਜ ਦਾ ਖਰਚਾ
ਫਿਸ਼ ਵੇਂਕੇਟ ਦੀ ਬੇਟੀ ਸ਼੍ਰਾਵੰਤੀ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਪ੍ਰਭਾਸ ਦੀ ਟੀਮ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਫਿਸ਼ ਵੇਂਕੇਟ ਦੇ ਇਲਾਜ ਦਾ ਸਾਰਾ ਖਰਚਾ ਉਹ ਚੁੱਕਣਗੇ। ਉਨ੍ਹਾਂ ਕਿਹਾ, ਕਿ ਪ੍ਰਭਾਸ ਦੇ ਅਸਿਸਟੈਂਟ ਨੇ ਸਾਡੇ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਟ੍ਰਾਂਸਪਲਾਂਟ ਦੀ ਫੀਸ ਦੇਣਗੇ। ਇਹ ਸਾਡੇ ਲਈ ਬਹੁਤ ਵੱਡੀ ਰਾਹਤ ਸੀ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ICU 'ਚ ਦਾਖ਼ਲ, ਨਹੀਂ ਮਿਲ ਰਿਹਾ ਕਿਡਨੀ ਡੋਨਰ
ਡੋਨਰ ਦੀ ਲੋੜ ਹੈ ਸਭ ਤੋਂ ਵੱਡੀ ਚੁਣੌਤੀ
ਭਾਵੇਂ ਪ੍ਰਭਾਸ ਨੇ ਖਰਚਾ ਚੁੱਕ ਲਿਆ ਹੋਵੇ, ਪਰ ਸਭ ਤੋਂ ਵੱਡੀ ਚੁਣੌਤੀ ਕਿਡਨੀ ਡੋਨਰ ਲੱਭਣ ਦੀ ਹੈ। ਸ਼੍ਰਾਵੰਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਕੋਈ ਵੀ ਫਿਟ ਡੋਨਰ ਨਹੀਂ ਹੈ, ਅਤੇ ਅਜੇ ਤੱਕ ਉਨ੍ਹਾਂ ਨੂੰ ਬਾਹਰੋਂ ਵੀ ਕੋਈ ਡੋਨਰ ਨਹੀਂ ਮਿਲਿਆ। ਉਨ੍ਹਾਂ ਕਿਹਾ, ਪਾਪਾ ਦੀ ਹਾਲਤ ਬਹੁਤ ਗੰਭੀਰ, ਉਨ੍ਹਾਂ ਨੂੰ ਜਲਦੀ ਟ੍ਰਾਂਸਪਲਾਂਟ ਦੀ ਲੋੜ ਹੈ।
ਟੌਲੀਵੁੱਡ ਸਿਤਾਰਿਆਂ ਨੂੰ ਅਪੀਲ
ਸ਼੍ਰਾਵੰਤੀ ਨੇ ਟੌਲੀਵੁੱਡ ਦੇ ਵੱਡੇ ਸਿਤਾਰਿਆਂ ਚਿਰੰਜੀਵੀ, ਪਵਨ ਕਲਿਆਣ, ਅੱਲੂ ਅਰਜੁਨ ਅਤੇ ਜੂਨੀਅਰ ਐਨ.ਟੀ.ਆਰ. ਨੂੰ ਵੀ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਇਨ੍ਹਾਂ ਸਿਤਾਰਿਆਂ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ, ਪਰ ਅੱਜ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਤੇ ਕੋਈ ਹਾਲਚਾਲ ਪੁੱਛਣ ਨਹੀਂ ਆਇਆ।
ਕੌਣ ਹਨ ਫਿਸ਼ ਵੇਂਕੇਟ?
ਫਿਸ਼ ਵੇਂਕੇਟ ਦੱਖਣੀ ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਵਿੱਲਨ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ‘ਬਨੀ’ ਅਤੇ ‘ਧੀ’ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।
ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8