ਜਦੋਂ ਪ੍ਰਭਾਸ ਤੇ ਰੌਕੀ ਬੈਂਗਲੁਰੂ ’ਚ ਹੋਏ ਇਕੱਠੇ!
Tuesday, Jun 07, 2022 - 10:41 AM (IST)

ਮੁੰਬਈ (ਬਿਊਰੋ)– ਹੋਮਬੇਲ ਫ਼ਿਲਮਜ਼ ਦੇ ‘ਕੇ. ਜੀ. ਐੱਫ. ਚੈਪਟਰ 2’ ਨੇ ਬਾਕਸ ਆਫਿਸ ’ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਰਿਲੀਜ਼ ਦੇ ਇਕ ਮਹੀਨੇ ਬਾਅਦ ਵੀ ਬਾਕਸ ਆਫਿਸ ’ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਅਜਿਹੇ ’ਚ ਜਦੋਂ ਹੋਰ ਫ਼ਿਲਮ ਨਿਰਮਾਤਾ ਤੇ ਅਦਾਕਾਰ ਇਸ ਦੀ ਰਿਲੀਜ਼ ਦੇ ਕੁਝ ਹਫ਼ਤਿਆਂ ਦੇ ਅੰਦਰ ਸਫਲਤਾ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ, ਉਥੇ ਹੀ ਸੈਂਡਲਵੁੱਡ ਦੇ ਪ੍ਰੀਮੀਅਰ ਪ੍ਰੋਡਕਸ਼ਨ ਹਾਊਸ ਨੇ ਹਮੇਸ਼ਾ ਸਫਲਤਾ ਨੂੰ ਯਕੀਨੀ ਬਣਾਇਆ ਹੈ ਤੇ ਫਿਰ ਜਸ਼ਨ ਮਨਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’
ਇਸ ਵਾਰ ਵੀ ਅਜਿਹਾ ਹੀ ਹੋਇਆ, ਜਦੋਂ ਹੋਮਬੇਲ ਫ਼ਿਲਮਜ਼ ਦੇ ਸੰਸਥਾਪਕ ਵਿਜੇ ਕਿਰਾਗੰਦੂਰ ਨੇ ਇਸ ਦੀ ਰਿਲੀਜ਼ ਤੋਂ 50 ਦਿਨਾਂ ਬਾਅਦ ਇਕ ਸਫਲਤਾ ਪਾਰਟੀ ਦੀ ਮੇਜ਼ਬਾਨੀ ਕੀਤੀ ਤੇ ਇਹ ਵੀ ਯਕੀਨੀ ਬਣਾਇਆ ਕਿ ਇਹ ਬੈਂਗਲੁਰੂ ’ਚ ਸਭ ਤੋਂ ਵੱਧ ਚਰਚਿਤ ਸਮਾਗਮ ਰਹੇ। ਸਫਲਤਾ ਪਾਰਟੀ ’ਚ ‘ਕੇ. ਜੀ. ਐੱਫ.’ ਦੀ ਸਮੁੱਚੀ ਟੀਮ ਨੇ ਹਾਜ਼ਰੀ ਭਰ ਕੇ ਇਸ ਸ਼ਾਮ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।
ਉਂਝ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਜਦੋਂ ਕਰਨਾਟਕ ਫ਼ਿਲਮ ਇੰਡਸਟਰੀ ਦੇ ਕਲਾਕਾਰ ਵਰਲਡ ਟ੍ਰੇਡ ਸੈਂਟਰ ਦੇ ਹਾਈ ਲਾਊਂਜ ’ਚ ਇਕੱਠੇ ਹੋਣਗੇ ਤਾਂ ਉਨ੍ਹਾਂ ਨੂੰ ਉਥੇ ਡਾਰਲਿੰਗ ਸਟਾਰ ਪ੍ਰਭਾਸ ਦੀ ਮੌਜੂਦਗੀ ਵੀ ਦੇਖਣ ਨੂੰ ਮਿਲੇਗੀ।
ਪ੍ਰਭਾਸ ਨੇ ‘ਕੇ. ਜੀ. ਐੱਫ. ਚੈਪਟਰ 2’ ਦੇ 50ਵੇਂ ਦਿਨ ਤੇ ਪ੍ਰਸ਼ਾਂਤ ਨੀਲ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ ’ਤੇ ਹੈਦਰਾਬਾਦ ਤੋਂ ਬੈਂਗਲੁਰੂ ਲਈ ਫਲਾਈਟ ਲਈ। ਅਜਿਹੇ ’ਚ ਜਿਵੇਂ ਹੀ ਪ੍ਰਭਾਸ ਪਾਰਟੀ ’ਚ ਪਹੁੰਚੇ ਤਾਂ ਹਰ ਕੋਈ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।