ਫਿਲਮ ‘ਫ਼ਕੀਰੀਅਤ’ਦਾ ਪੋਸਟਰ ਜਾਰੀ

Thursday, Jul 17, 2025 - 02:05 PM (IST)

ਫਿਲਮ ‘ਫ਼ਕੀਰੀਅਤ’ਦਾ ਪੋਸਟਰ ਜਾਰੀ

ਮੁੰਬਈ- ਹਿੰਦੀ ਫਿਲਮ ‘ਫ਼ਕੀਰੀਅਤ’ ਦਾ ਫਿਲਮਮੇਕਰ ਨੇ ਪੋਸਟਰ ਜਾਰੀ ਕਰ ਦਿੱਤਾ ਹੈ। ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਵੇਗੀ। ਭਦਰਬਾਹੁ ਡਿਵਾਈਨ ਕ੍ਰਿਏਸ਼ਨਜ਼ ਐੱਲ.ਐੱਲ.ਪੀ. ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਸੰਤੋਸ਼ ਮਾਂਜਰੇਕਰ ਨੇ ਕੀਤਾ ਹੈ, ਜੋ ਮਰਾਠੀ ਸਿਨੇਮਾ ਵਿਚ ਚੰਗੇ ਕੰਮ ਲਈ ਜਾਣੇ ਜਾਂਦੇ ਹਨ।

‘ਫ਼ਕੀਰੀਅਤ ’ ਜ਼ਰੀਏ ਉਹ ਹਿੰਦੀ ਫਿਲਮਾਂ ਵਿਚ ਨਿਰਦੇਸ਼ਕ ਵਜੋਂ ਡੈਬਿਊ ਕਰ ਰਹੇ ਹਨ। ਇਕ ਸੁੰਦਰ ਆਤਮਾ, ਇਕ ਸਨਾਤਨ ਗੁਰੂ ਸ਼੍ਰੀ ਮਹਾਅਵਤਾਰ ਬਾਬੇ ਦੇ ਜੀਵਨ ਦੀ ਝਲਕ ਦਿਖਾਵੇਗੀ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਹਜ਼ਾਰਾਂ ਸਾਲਾਂ ਤੋਂ ਹਿਮਾਲਿਆ ਵਿਚ ਰਹਿ ਰਹੇ ਹਨ। ‘ਫਕੀਰੀਅਤ’ ਜ਼ਰੀਏ ਦੀਪਾ ਪਰਬ ਹਿੰਦੀ ਫਿਲਮਾਂ ਵਿਚ ਵਾਪਸੀ ਕਰ ਰਹੀ ਹੈ।

ਦੀਪਾ ਪਰਬ ਨਾਲ ਫਿਲਮ ਵਿਚ ਵਿਨੀਤ ਸ਼ਰਮਾ, ਉਦੈ ਟਿਕੇਕਰ, ਅਕਸ਼ੈ ਵਰਤਕ, ਨਇਨ ਜਾਧਵ, ਸੰਦੇਸ਼ ਜਾਧਵ ਅਤੇ ਅਨਿਸ਼ਾ ਸਬਨੀਸ ਨਜ਼ਰ ਆਉਣਗੇ। ਅਦਾਕਾਰ ਸੰਤੋਸ਼ ਜੁਵੇਕਰ ਫਿਲਮ ਵਿਚ ਗੇਸਟ ਰੋਲ ਵਿਚ ਦਿਸਣਗੇ। ਗੀਤ ਸਮ੍ਰਿਧ ਪਵਾਰ ਨੇ ਲਿਖੇ ਹਨ, ਜਿਨ੍ਹਾਂ ਨੂੰ ਪ੍ਰਵੀਣ ਕੁੰਵਰ ਨੇ ਸੰਗੀਤ ਦਿੱਤਾ ਹੈ ਅਤੇ ਮਨੀਸ਼ ਰਾਜਗੀਰੇ, ਮਨੋਜ ਮਿਸ਼ਰਾ, ਜਸਰਾਜ ਜੋਸ਼ੀ ਅਤੇ ਨੇਹਾ ਰਾਜਪਾਲ ਨੇ ਗਾਇਆ ਹੈ।


author

cherry

Content Editor

Related News