ਆਰੀਅਨ ਖਾਨ ਦੇ ਡਰੱਗਸ ਕੇਸ ਦੌਰਾਨ ਰੀਆ ਚੱਕਰਵਰਤੀ ਨੇ ਸ਼ੇਅਰ ਕੀਤੀ ਪੋਸਟ, ਜਾਣੋ ਕੀ ਕਿਹਾ

10/14/2021 11:02:25 AM

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਕੇਸ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਦੋ ਵਾਰ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ 13 ਅਕਤੂਬਰ ਨੂੰ ਸੈਸ਼ਨ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਸੀ।

Sushant Singh Rajput Case: Rhea Chakraborty drops names of Bollywood A  listers during probe; Report | PINKVILLA
ਇਸ ਦੌਰਾਨ ਇਕ ਵਾਰ ਫਿਰ ਆਰੀਅਨ ਖਾਨ ਦੀ ਜ਼ਮਾਨਤ ਟਲ ਗਈ ਹੈ। ਕੋਰਟ ਹੁਣ ਇਸ ਮਾਮਲੇ 'ਚ ਵੀਰਵਾਰ ਨੂੰ 11 ਵਜੇ ਫਿਰ ਤੋਂ ਸੁਣਵਾਈ ਕਰੇਗਾ। ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਬੀ-ਟਾਊਨ ਸਿਤਾਰੇ ਇਸ ਮਾਮਲੇ 'ਚ ਸ਼ਾਹਰੁਖ ਦੇ ਹੱਕ 'ਚ ਉਤਰੇ। ਹੁਣ ਤੱਕ ਕਈ ਸਿਤਾਰੇ ਸ਼ਾਹਰੁਖ ਦੇ ਸਪੋਰਟ 'ਚ ਪੋਸਟ ਕਰ ਚੁੱਕੇ ਹਨ। ਹਾਲ ਹੀ 'ਚ ਖੁਦ ਡਰੱਗ ਕੇਸ 'ਚ ਜੇਲ੍ਹ ਦੀ ਹਵਾ ਖਾ ਚੁੱਕੀ ਰੀਆ ਚੱਕਰਵਰਤੀ ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਡਰੱਗਸ ਕੇਸ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ। ਰੀਆ ਚੱਕਰਵਰਤੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ-'ਤੁਸੀਂ ਜਿਸ ਚੀਜ਼ 'ਚੋਂ ਲੰਘਦੇ ਹੋ, ਉਸ ਤੋਂ ਅੱਗੇ ਵਧੋ'। 

Bollywood Tadka
ਇਸ ਤੋਂ ਪਹਿਲਾਂ ਆਰੀਅਨ ਖਾਨ ਦੀ ਬੇਲ ਲਈ ਕੋਰਟ 'ਚ ਸੁਣਵਾਈ ਹੋ ਰਹੀ ਸੀ ਉਦੋਂ ਰੀਆ ਦਾ ਵੀ ਜ਼ਿਕਰ ਕੀਤਾ ਗਿਆ ਸੀ। ਅਡੀਸ਼ਨਲ ਸਾਲੀਸਿਟਰ ਜਨਰਲ ਅਨਿਲ ਸਿੰਘ ਐੱਨ.ਸੀ.ਬੀ. ਵਲੋਂ ਕੋਰਟ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਸਟਡੀ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਿੰਝ ਰੀਆ ਦੇ ਮਾਮਲੇ 'ਚ ਜੋ ਦੋਸ਼ ਲੱਗੇ ਸਨ ਉਹ ਗੈਰ ਜ਼ਮਾਨਤੀ ਸਨ।

Bollywood Tadka

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅਕਸਰ ਸੋਸ਼ਲ ਮੀਡੀਆ 'ਤੇ ਮੋਟੀਵੇਸ਼ਨਲ ਕੋਟਸ ਅਤੇ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।


Aarti dhillon

Content Editor

Related News