ਅਸ਼ਲੀਲ ਫਿਲਮਾਂ ਦਾ ਮਾਮਲਾ: ਸ਼ਰਲਿਨ ਨੇ ਰਾਜ ਕੁੰਦਰਾ ਨਾਲ ਸਾਂਝੀ ਕੀਤੀ ਐਪ ਦੇ ਲਈ ਪਹਿਲੇ ਸ਼ੂਟ ਦੀ ਤਸਵੀਰ

Wednesday, Aug 11, 2021 - 06:02 PM (IST)

ਅਸ਼ਲੀਲ ਫਿਲਮਾਂ ਦਾ ਮਾਮਲਾ: ਸ਼ਰਲਿਨ ਨੇ ਰਾਜ ਕੁੰਦਰਾ ਨਾਲ ਸਾਂਝੀ ਕੀਤੀ ਐਪ ਦੇ ਲਈ ਪਹਿਲੇ ਸ਼ੂਟ ਦੀ ਤਸਵੀਰ

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਅਸ਼ਲੀਲ ਫਿਲਮਾਂ ਬਣਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਸ਼ਰਲਿਨ ਚੋਪੜਾ ਵੀ ਕਾਫੀ ਚਰਚਾ ’ਚ ਹੈ। ਸ਼ਰਲਿਨ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਉਨ੍ਹਾਂ ਨੂੰ ਸੰਮਨ ਭੇਜ ਕੇ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ’ਚ ਵੀ ਅਦਾਕਾਰਾ ਨੇ ਰਾਜ ਖ਼ਿਲਾਫ ਕਈ ਵੱਡੇ ਖੁਲਾਸੇ ਕੀਤੇ ਇਸ ਦੌਰਾਨ ਹੁਣ ਉਨ੍ਹਾਂ ਨੇ ਰਾਜ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ‘ਇਹ ਤਸਵੀਰ ‘ਦਿ ਸ਼ਰਲਿਨ ਚੋਪੜਾ’ ਐਪ ਦੇ ਪਹਿਲੇ ਸ਼ੂਟ ਦੇ ਦੌਰਾਨ ਦੀ ਹੈ’।

PunjabKesari
ਸ਼ਰਲਿਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਰਾਜ ਕੁੰਦਰਾ ਅਤੇ ਇਕ ਹੋਰ ਆਦਮੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਹ ਦੋਵਾਂ ਦੇ ਵਿਚਕਾਰ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਕਿ ‘29 ਮਾਰਚ 2019 ਦਾ ਦਿਨ ਸੀ’। ਆਰਮਸਪ੍ਰਾਈਮ ਵਲੋਂ ਆਯੋਜਿਤ ‘ਦਿ ਸ਼ਰਲਿਨ ਚੋਪੜਾ’ ਐਪ ਦਾ ਪਹਿਲਾਂ ਕੰਟੈਂਟ ਸ਼ੂਟ ਹੋਣ ਜਾ ਰਿਹਾ ਸੀ। ਮੇਰੇ ਲਈ ਇਹ ਨਵਾਂ ਅਨੁਭਵ ਸੀ ਕਿਉਂਕਿ ਪਹਿਲੇ ਕਦੇ ਕਿਸੇ ਐਪ ਦੇ ਨਾਲ ਮੈਂ ਜੁੜੀ ਨਹੀਂ ਸੀ। ਉਮੀਦ ਅਤੇ ਜੋਸ਼ ਦਾ ਮਾਹੌਲ ਸੀ’। ਸ਼ਰਲਿਨ ਚੋਪੜਾ ਦੀ ਇਹ ਪੋਸਟ ਲੋਕਾਂ ਵਲੋਂ ਖ਼ੂਬ ਪੜ੍ਹੀ ਜਾ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। 

शर्लिन चोपड़ा ने राज कुंद्रा संग साझा की फोटो, बताया दो साल पहले शूट हुआ  पहला कंटेंट - Bollywood News AajTak
ਦੱਸ ਦੇਈਏ ਕਿ ਰਾਜ ਕੁੰਦਰਾ ਕੇਸ ’ਚ ਸ਼ਰਲਿਨ ਚੋਪੜਾ ਤੋਂ 6 ਅਗਸਤ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਤੋਂ ਪੁੱਛਗਿੱਛ ਕੀਤੀ ਸੀ। ਜਿਥੇ ਉਨ੍ਹਾਂ ਨੇ ਅਸ਼ਲੀਲ ਵੀਡੀਓ ਨੂੰ ਲੈ ਕੇੇ ਕਈ ਵੱਡੇ ਖੁਲਾਸੇ ਕੀਤੇ ਸਨ। ਉੱਧਰ ਰਾਜ ਕੁੰਦਰੀ ਦੀ ਗੱਲ ਕਰੀਏ ਤਾਂ ਕ੍ਰਾਈਮ ਬ੍ਰਾਂਚ ਨੇ ਉਸ ਨੂੰ 19 ਜੁਲਾਈ ਨੂੰ ਗਿ੍ਰਫਤਾਰ ਕੀਤਾ ਸੀ। 10 ਅਗਸਤ ਨੂੰ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ 20 ਅਗਸਤ ਤੱਕ ਉਨ੍ਹਾਂ ਦੀ ਨਿਆਂਇਕ ਹਿਰਾਸਤ ਨੂੰ ਵਧਾ ਦਿੱਤਾ ਹੈ।

Mumbai Police breaks silence over Shilpa Shetty's role in Raj Kundra  pornography case


author

Aarti dhillon

Content Editor

Related News