UK ਦੀ ਪ੍ਰਸਿੱਧ TV ਪੇਸ਼ਕਾਰਾ ਤੇ ਅਦਾਕਾਰਾ ਮੋਹਨੀ ਬਸਰਾ ਦਾ ਪਾਕਿਸਤਾਨ ’ਚ ਸਨਮਾਨ
Sunday, Nov 24, 2024 - 12:20 PM (IST)
 
            
            ਗਲਾਸਗੋ (ਮਨਦੀਪ ਖੁਰਮੀ) - ਪਾਕਿਸਤਾਨ ਵਸਦੇ ਪੰਜਾਬੀਆਂ ਵੱਲੋਂ ਦੂਜੀ ਵਾਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸ ਵਿਚ ਵਿਸ਼ਵ ਭਰ ਦੇ ਮੁਲਕਾਂ ਵਿਚੋਂ ਪੰਜਾਬੀ ਵਿਦਵਾਨਾਂ, ਲੇਖਕਾਂ, ਫਿਲਮ ਕਲਾਕਾਰਾਂ ਨੇ ਹਿੱਸਾ ਲਿਆ। ਬਰਤਾਨੀਆ ਦੀ ਧਰਤੀ ਤੋਂ ਵੀ ਇਕ ਵਫਦ ਇਸ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿਚ ਪਹੁੰਚਿਆ ਹੋਇਆ ਸੀ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ’ਚੋਂ ਯੂ. ਕੇ. ਦੀ ਪ੍ਰਸਿੱਧ ਟੀ. ਵੀ. ਪੇਸ਼ਕਾਰਾ ਅਤੇ ਅਦਾਕਾਰਾ ਮੋਹਨਜੀਤ ਬਸਰਾ ਉਰਫ ਮੋਹਨੀ ਬਸਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਹਿਮਦ ਰਜ਼ਾ ਪੰਜਾਬੀ ਤੇ ਸਾਥੀਆਂ ਦੀ ਅਗਵਾਈ ਵਿਚ ਉਨ੍ਹਾਂ ਨੂੰ ਇਕ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            