ਭਾਰਤ-ਨਿਊਜ਼ੀਲੈਂਡ ਦੇ ਮੈਚ 'ਤੇ ਪੂਨਮ ਪਾਂਡੇ ਤੋਂ ਪੁੱਛਿਆ ਸਵਾਲ, ਤਾਂ ਜਵਾਬ ਦੇ ਕੇ ਫਿਰ ਚਰਚਾ 'ਚ ਆਈ ਅਦਾਕਾਰਾ

2021-06-20T10:25:27.647

ਮੁੰਬਈ- ਅਦਾਕਾਰਾ ਪੂਨਮ ਪਾਂਡੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਇਕ ਵਾਰ ਫਿਰ ਉਹ ਚਰਚਾ ਵਿਚ 'ਚ ਹੈ। ਦਰਅਸਲ ਮੀਡੀਆ ਨਾਲ ਗੱਲਬਾਤ ਕਰਦਿਆਂ, ਉਸਨੇ ਇੰਡੀਆ ਬਨਾਮ ਨਿਊਜ਼ੀਲੈਂਡ ਮੈਚ 'ਤੇ ਸਵਾਲ ਦਾ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਹੈ। ਪੂਨਮ ਪਾਂਡੇ ਆਪਣੇ ਪਤੀ ਸੈਮ ਬੰਬੇ ਨਾਲ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਸਪਾਟ ਬੁਆਏਜ਼ ਨੂੰ ਰਾਸ਼ਨ ਕਿੱਟਾਂ ਵੰਡਣ ਗਈ ਸੀ। ਇਸ ਦੌਰਾਨ ਉਸ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਇਕ ਮੀਡੀਆਕਰਮੀ ਨੇ ਪੂਨਮ ਪਾਂਡੇ ਨੂੰ ਪੁੱਛਿਆ ਕਿ ਜੇਕਰ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਿਹਾ ਹੈ ਤਾਂ ਕੀ ਤੁਸੀਂ ਕੁਝ ਫੀਡਬੈਕ ਦੇਣਾ ਚਾਹੋਗੇ? ਇਸ 'ਤੇ ਪੂਨਮ ਪਾਂਡੇ ਨੇ ਕਿਹਾ,'ਕ੍ਰਿਕਟ ਚੱਲ ਰਿਹਾ ਹੈ? ਲੋਕ ਕ੍ਰਿਕਟ ਖੇਡ ਰਹੇ ਹਨ? ਤਾਂ ਫਿਰ ਤੁਸੀਂ ਕਿਉਂ ਚਾਹੁੰਦੇ ਹੋ ਕਿ ਮੈਂ ਦੁਬਾਰਾ ਸਟ੍ਰਿਪ ਹੋਣ ਦੀ ਗੱਲ ਕਰਾਂ?'
ਪੂਨਮ ਪਾਂਡੇ ਦੇ ਇਸ ਗੱਲ 'ਤੇ ਉਸ ਦੇ ਪਤੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਸੈਮ ਬੰਬੇ ਨੇ ਕਿਹਾ, 'ਕੀ ਮੈਂ ਸਟ੍ਰਿਪ ਕਰ ਸਕਦਾ ਹਾਂ?' ਇਸ 'ਤੇ ਪੂਨਮ ਪਾਂਡੇ ਨੇ ਮਜ਼ਾਕ ਵਿਚ ਕਿਹਾ,'ਤੁਸੀਂ ਸਟ੍ਰਿਪ ਕਰਨਾ ਚਾਹੁੰਦੇ ਹੋ? ਭਾਰਤ ਹਾਰ ਜਾਵੇਗਾ, ਅਜਿਹਾ ਨਾ ਕਰਨਾ।'
ਦੱਸ ਦੇਈਏ ਕਿ ਸਾਲ 2011 ਵਿੱਚ, ਪੂਨਮ ਪਾਂਡੇ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਐਲਾਨ ਕੀਤਾ ਸੀ ਕਿ ਜੇ ਟੀਮ ਇੰਡੀਆ ਇਹ ਵਰਲਡ ਕੱਪ ਜਿੱਤ ਜਾਂਦੀ ਹੈ ਤਾਂ ਉਹ ਨਿਊਡ ਹੋਵੇਗੀ। ਇੰਨਾ ਹੀ ਨਹੀਂ, ਪੂਨਮ ਪਾਂਡੇ ਨੇ ਇਸ ਸਬੰਧ ਵਿੱਚ ਬੀਸੀਸੀਆਈ ਨੂੰ ਇੱਕ ਪੱਤਰ ਵੀ ਭੇਜਿਆ ਸੀ।


Aarti dhillon

Content Editor Aarti dhillon