ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸੜ ਕੇ ਸਵਾਹ ਹੋਈਆਂ ਕਈ ਚੀਜ਼ਾਂ

Saturday, Sep 16, 2023 - 11:08 AM (IST)

ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸੜ ਕੇ ਸਵਾਹ ਹੋਈਆਂ ਕਈ ਚੀਜ਼ਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕ ਅੱਪ' 'ਚ ਨਜ਼ਰ ਆ ਚੁੱਕੀ ਅਦਾਕਾਰਾ ਪੂਨਮ ਪਾਂਡੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਪੂਨਮ ਪਾਂਡੇ ਦੇ ਘਰ ਨੂੰ ਅੱਗ ਲੱਗ ਗਈ। ਅੱਗ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਲੋਕ ਅਦਾਕਾਰਾ ਲਈ ਚਿੰਤਤ ਹਨ। ਦਰਅਸਲ, ਪੂਨਮ ਪਾਂਡੇ ਮੁੰਬਈ ਦੀ ਇੱਕ ਉੱਚੀ ਇਮਾਰਤ 'ਚ ਰਹਿੰਦੀ ਹੈ। 15 ਸਤੰਬਰ 2023 ਨੂੰ ਪੂਨਮ ਦੇ ਘਰ ਨੂੰ ਅੱਗ ਲੱਗ ਗਈ ਸੀ। ਹਾਲਾਂਕਿ ਇਸ ਦੌਰਾਨ ਅਦਾਕਾਰਾ ਘਰ 'ਚ ਮੌਜ਼ੂਦ ਨਹੀਂ ਸੀ ਪਰ ਉਸ ਦਾ ਪਾਲਤੂ ਕੁੱਤਾ ਸੀਜ਼ਰ ਉੱਥੇ ਮੌਜ਼ੂਦ ਸੀ। ਉਹ ਵੱਡੇ ਹਾਦਸੇ ਤੋਂ ਬੱਚ ਗਿਆ। ਘਰ ਦੇ ਸਟਾਫ ਨੇ ਪੂਨਮ ਦੇ ਪਾਲਤੂ ਕੁੱਤੇ ਨੂੰ ਬਚਾਇਆ।

ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੂਨਮ ਪਾਂਡੇ ਦੇ ਘਰ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਪੂਨਮ ਦੇ ਘਰ 'ਚ ਭਿਆਨਕ ਅੱਗ ਲੱਗੀ ਹੈ, ਜਿਸ ਕਾਰਨ ਉਸ ਦਾ ਘਰ ਸੜ ਕੇ ਸੁਆਹ ਹੋ ਗਿਆ ਹੈ। ਤਸਵੀਰਾਂ 'ਚ ਕੁਝ ਚੀਜ਼ਾਂ ਸੜ ਕੇ ਸਵਾਹ ਹੋਈਆਂ ਨਜ਼ਰ ਆ ਰਹੀਆਂ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਸੀ ਤੇ ਅੱਗ 'ਤੇ ਕਾਬੂ ਪਾਇਆ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari
 
ਪੂਨਮ ਪਾਂਡੇ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ 'ਚੋਂ ਇੱਕ ਹੈ। ਫ਼ਿਲਮ 'ਨਸ਼ਾ' (2013) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹ 'ਲਵ ਇਜ਼ ਪੋਇਜ਼ਨ', 'ਮਾਲਿਨੀ ਐਂਡ ਕੰਪਨੀ', 'ਆ ਗਿਆ ਹੀਰੋ', 'ਦਿ ਜਰਨੀ ਆਫ ਕਰਮਾ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ। ਹਿੰਦੀ ਤੋਂ ਇਲਾਵਾ ਉਹ ਦੱਖਣ ਅਤੇ ਭੋਜਪੁਰੀ ਫ਼ਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ। ਫ਼ਿਲਮਾਂ ਤੋਂ ਇਲਾਵਾ ਉਹ 'ਖਤਰੋਂ ਕੇ ਖਿਲਾੜੀ ਸੀਜ਼ਨ 4' ਅਤੇ 'ਲਾਕ ਅੱਪ' 'ਚ ਨਜ਼ਰ ਆਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News