ਸਹਿ-ਕਲਾਕਾਰ ਦਾ ਦਾਅਵਾ– ਅਜੇ ਜ਼ਿੰਦਾ ਹੈ ਪੂਨਮ ਪਾਂਡੇ, ਮੌਤ ਦੀ ਖ਼ਬਰ 100 ਫ਼ੀਸਦੀ ਝੂਠੀ

Saturday, Feb 03, 2024 - 11:30 AM (IST)

ਸਹਿ-ਕਲਾਕਾਰ ਦਾ ਦਾਅਵਾ– ਅਜੇ ਜ਼ਿੰਦਾ ਹੈ ਪੂਨਮ ਪਾਂਡੇ, ਮੌਤ ਦੀ ਖ਼ਬਰ 100 ਫ਼ੀਸਦੀ ਝੂਠੀ

ਮੁੰਬਈ (ਬਿਊਰੋ) -  2 ਫਰਵਰੀ, 2024 ਨੂੰ ਮਸ਼ੂਹਰ ਅਦਾਕਾਰਾ ਪੂਨਮ ਪਾਂਡੇ ਦੀ ਅਚਾਨਕ ਮੌਤ ਨੇ ਦੇਸ਼ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪੂਨਮ ਪਾਂਡੇ ਦੀ ਇਸ ਹੈਰਾਨ ਕਰਨ ਵਾਲੀ ਖ਼ਬਰ 'ਤੇ ਕੋਈ ਵੀ ਯਕੀਨ ਕਰਨ ਲਈ ਤਿਆਰ ਨਹੀਂ। ਅਦਾਕਾਰਾ ਦੀ ਮੌਤ ਦੀ ਖ਼ਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੂਨਾਮ ਪਾਂਡੇ ਦਾ ਨਾਂ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਦਾਕਾਰਾ ਇੰਝ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਹਾਲਾਂਕਿ ਇਸ ਪੂਰੇ ਮਾਮਲੇ ’ਚ ਕਈ ਸਵਾਲ ਅਜਿਹੇ ਹਨ, ਜਿਨ੍ਹਾਂ ਦੇ ਜਵਾਬ ਨਹੀਂ ਮਿਲ ਰਹੇ। ਇਸ ਕਾਰਨ ਪੂਨਮ ਪਾਂਡੇ ਦੀ ਕਥਿਤ ਮੌਤ ਦੀ ਖਬਰ ’ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਦਾਹਰਨ ਵਜੋਂ, ਪੂਨਮ ਦੀ ਮੌਤ ਘਰ ਵਿਚ ਹੋਈ ਜਾਂ ਹਸਪਤਾਲ ਵਿਚ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਜਿਸ ਕੈਂਸਰ ਨੇ ਲਈ ਅਦਾਕਾਰਾ ਪੂਨਮ ਪਾਂਡੇ ਦੀ ਜਾਨ, ਉਸ ’ਤੇ ਬਜਟ ’ਚ ਹੋਇਆ ਵੱਡਾ ਐਲਾਨ

ਜੇਕਰ ਦਿਹਾਂਤ ਹੋ ਗਿਆ ਹੈ ਤਾਂ ਉਸਦੀ ਮ੍ਰਿਤਕ ਦੇਹ ਕਿੱਥੇ ਹੈ? ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਲਾਸ਼ ਯੂ. ਪੀ. ਵਿਚ ਹੈ, ਪਰ ਇਹ ਕਿਸ ਸ਼ਹਿਰ ਵਿਚ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜੇਕਰ ਉਸ ਦੀ ਸੱਚਮੁੱਚ ਮੌਤ ਹੋ ਗਈ ਹੈ ਤਾਂ ਸਰਕਾਰੀ ਸੂਚਨਾ ਦੇਣ ਵਿਚ ਇੰਨਾ ਭੰਬਲਭੂਸਾ ਕਿਉਂ? ਪੂਨਮ ਦੇ ਪਰਿਵਾਰ ਦਾ ਕੋਈ ਮੈਂਬਰ ਅੱਗੇ ਕਿਉਂ ਨਹੀਂ ਆ ਰਿਹਾ? ਪੂਨਮ ਦੇ ਮੀਡੀਆ ਮੈਨੇਜਰ ਨਾਲ ਉਸ ਦੇ ਪਰਿਵਾਰ ਨਾਲ ਸੰਪਰਕ ਕਿਉਂ ਨਹੀਂ ਹੋ ਰਿਹਾ?

ਇਹ ਖ਼ਬਰ ਵੀ ਪੜ੍ਹੋ : ਸੂਤਰਾਂ ਦਾ ਦਾਅਵਾ: ਕੈਂਸਰ ਨਾਲ ਨਹੀਂ, ਇਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ!

ਇਸ ਦੌਰਾਨ ਅਦਾਕਾਰਾ ਪੂਨਮ ਪਾਂਡੇ ਦੇ ਕੋ-ਸਟਾਰ ਵਿਨੀਤ ਕੱਕੜ ਨੇ ਦਾਅਵਾ ਕੀਤਾ ਕਿ ਇਹ ਖ਼ਬਰ 100 ਫੀਸਦੀ ਫਰਜ਼ੀ ਹੈ। ਕੰਗਨਾ ਰਣੌਤ ਦੁਆਰਾ ਹੋਸਟ ਕੀਤੇ ਗਏ ਰਿਐਲਿਟੀ ਸ਼ੋਅ ‘ਲੌਕਅੱਪ’ ਦੇ ਪਹਿਲੇ ਸੀਜ਼ਨ ਵਿਚ ਵਿਨੀਤ ਕੱਕੜ ਪੂਨਮ ਪਾਂਡੇ ਨਾਲ ਸਹਿ-ਪ੍ਰਤੀਯੋਗੀ ਸੀ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News