ਪੂਨਮ ਪਾਂਡੇ ਦੇ ਦਿਹਾਂਤ ਨਾਲ ਟੁੱਟਿਆ ਕੰਗਨਾ ਰਣੌਤ ਦਾ ਦਿਲ, ਇੰਸਟਾ ''ਤੇ ਸਾਂਝੀ ਕੀਤੀ ਭਾਵੁਕ ਪੋਸਟ
Friday, Feb 02, 2024 - 03:31 PM (IST)
ਐਂਟਰਟੇਨਮੈਂਟ ਡੈਸਕ : 2 ਫਰਵਰੀ ਦੀ ਸਵੇਰ ਨੂੰ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਕਿ ਮਸ਼ਹੂਰ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ, ਉਹ ਵੀ ਸਰਵਾਈਕਲ ਕੈਂਸਰ ਕਾਰਨ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਪੂਨਮ ਪਾਂਡੇ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਪੂਨਮ ਪਾਂਡੇ ਕੰਗਨਾ ਰਣੌਤ ਦੇ ਵਿਵਾਦਿਤ ਰਿਐਲਿਟੀ ਸ਼ੋਅ 'ਲਾਕ ਅੱਪ ਸੀਜ਼ਨ 1' 'ਚ ਨਜ਼ਰ ਆਈ ਸੀ। ਉਹ ਸ਼ੋਅ ਦੀ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਸੀ। ਅਜਿਹੇ 'ਚ ਪੂਨਮ ਦੇ ਅਚਾਨਕ ਦਿਹਾਂਤ ਤੋਂ ਕੰਗਨਾ ਵੀ ਸਦਮੇ 'ਚ ਹੈ। ਕੰਗਨਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਪੂਨਮ ਪਾਂਡੇ ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ, ਵਾਇਰਲ ਹੋਈ ਆਖ਼ਰੀ ਪੋਸਟ
ਕੰਗਨਾ ਨੇ ਪੂਨਮ ਪਾਂਡੇ ਨੂੰ ਦਿੱਤੀ ਸ਼ਰਧਾਂਜਲੀ
ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੂਨਮ ਪਾਂਡੇ ਦੇ ਦਿਹਾਂਤ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਕੰਗਨਾ ਨੇ ਜ਼ਾਹਰ ਕੀਤਾ ਕਿ ਇੰਨੀ ਛੋਟੀ ਉਮਰ 'ਚ ਔਰਤ ਦੀ ਮੌਤ ਕਿਸੇ ਵੱਡੇ ਦੁਖਾਂਤ ਤੋਂ ਘੱਟ ਨਹੀਂ ਹੈ। ਕੰਗਨਾ ਨੇ ਲਿਖਿਆ, "ਇਹ ਬਹੁਤ ਦੁਖਦਾਈ ਹੈ। ਇੱਕ ਨੌਜਵਾਨ ਔਰਤ ਨੂੰ ਕੈਂਸਰ ਨਾਲ ਗਵਾਉਣਾ ਬਹੁਤ ਵੱਡਾ ਦੁਖਾਂਤ ਹੈ। ਓਮ ਸ਼ਾਂਤੀ।"
ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਛਾਇਆ ਮਾਤਮ, ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ
ਇੰਸਟਾ ਪੋਸਟ ਕਾਰਨ ਫੈਲੀ ਸਨਸਨੀ
ਪੂਨਮ ਪਾਂਡੇ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਉਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ। ਪੋਸਟ ਨੇ ਕਿਹਾ, "ਅੱਜ ਸਵੇਰ ਸਾਡੇ ਲਈ ਬਹੁਤ ਮੁਸ਼ਕਲ ਹੈ। ਅਸੀਂ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਦੁਖੀ ਹਾਂ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਪੂਨਮ ਨੂੰ ਗੁਆ ਦਿੱਤਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।