ਪੂਨਮ ਪਾਂਡੇ ਦਾ ਪਤੀ ਸੈਮ ਗ੍ਰਿਫ਼ਤਾਰ, ਅਦਾਕਾਰਾ ਹਸਪਤਾਲ ''ਚ ਦਾਖ਼ਲ, ਜਾਣੋ ਕੀ ਹੈ ਮਾਮਲਾ

Tuesday, Nov 09, 2021 - 10:22 AM (IST)

ਪੂਨਮ ਪਾਂਡੇ ਦਾ ਪਤੀ ਸੈਮ ਗ੍ਰਿਫ਼ਤਾਰ, ਅਦਾਕਾਰਾ ਹਸਪਤਾਲ ''ਚ ਦਾਖ਼ਲ, ਜਾਣੋ ਕੀ ਹੈ ਮਾਮਲਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬੰਬੇ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੈਮ ਦੀ ਗ੍ਰਿਫ਼ਤਾਰੀ ਉਸ ਦੀ ਪਤਨੀ ਪੂਨਮ ਪਾਂਡੇ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਪੂਨਮ ਪਾਂਡੇ ਨੇ ਥਾਣੇ 'ਚ ਸੈਮ ਖ਼ਿਲਾਫ਼ ਸ਼ਿਕਾਇਤ ਦਿੱਤੀ ਕਿ ਸੈਮ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੈਮ ਨੂੰ ਜੇਲ੍ਹ 'ਚ ਕੈਦ ਕਰ ਦਿੱਤਾ ਹੈ।

ਮੁੰਬਈ ਪੁਲਸ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੂਨਮ ਪਾਂਡੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਏ. ਐੱਨ. ਆਈ. ਮੁਤਾਬਕ, ਮੁੰਬਈ ਪੁਲਸ ਨੇ ਦੱਸਿਆ ਕਿ ਪੂਨਮ ਪਾਂਡੇ ਦੇ ਸਿਰ, ਅੱਖਾਂ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਸ਼ਿਕਾਇਤ 'ਤੇ ਸੈਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੂਨਮ ਨੇ ਸੈਮ ਬੰਬੇ 'ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਸਤੰਬਰ 'ਚ ਵੀ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਪੂਨਮ ਨੇ ਸੈਮ 'ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਉਹ ਗੋਆ 'ਚ ਸੀ, ਜਿੱਥੇ ਗੋਆ ਦੀ ਅਦਾਲਤ ਨੇ ਸੈਮ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ।
ਇਨ੍ਹਾਂ ਹਰਕਤਾਂ 'ਤੇ ਪੂਨਮ ਨੇ ਆਪਣੇ ਪਤੀ ਨਾਲ ਵਿਆਹ ਤੋੜਨ ਦੀ ਗੱਲ ਵੀ ਕਹੀ ਸੀ। ਹਾਲਾਂਕਿ ਬਾਅਦ ਵਿਚ ਪੂਨਮ ਅਤੇ ਸੈਮ ਨੇ ਸੁਲ੍ਹਾ ਹੋ ਗਈ ਅਤੇ ਸਭ ਕੁਝ ਠੀਕ ਚੱਲਣ ਲੱਗਾ ਸੀ ਪਰ ਹੁਣ ਪੂਨਮ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ। ਦੱਸ ਦੇਈਏ ਕਿ ਪੂਨਮ ਦੇ ਪਤੀ ਸੈਮ ਬੰਬੇ ਫ਼ਿਲਮ ਨਿਰਮਾਤਾ ਹਨ। ਉਸ ਨੇ 'ਗਲ ਬਨ ਗਈ' ਅਤੇ 'ਬੇਫਿਕਰਾ' ਵਰਗੇ ਗੀਤਾਂ ਦਾ ਨਿਰਦੇਸ਼ਨ ਵੀ ਕੀਤਾ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

Shyna

Content Editor

Related News