ਪੂਜਾ ਹੇਗੜੇ ਨੇ ਸਰਵੋਤਮ ਅਦਾਕਾਰਾ(ਤੇਲੁਗੂ) ਦਾ ਜਿੱਤਿਆ ਪੁਰਸਕਾਰ, ਪਿੰਕ ਗਾਊਨ ’ਚ ਲੱਗ ਰਹੀ ਖੂਬਸੂਰਤ

Sunday, Sep 11, 2022 - 12:52 PM (IST)

ਪੂਜਾ ਹੇਗੜੇ ਨੇ ਸਰਵੋਤਮ ਅਦਾਕਾਰਾ(ਤੇਲੁਗੂ) ਦਾ ਜਿੱਤਿਆ ਪੁਰਸਕਾਰ, ਪਿੰਕ ਗਾਊਨ ’ਚ ਲੱਗ ਰਹੀ ਖੂਬਸੂਰਤ

ਬਾਲੀਵੁੱਡ ਡੈਸਕ- ਪੂਜਾ ਹੇਗੜੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰੀ ਦੇ ਨਾਲ-ਨਾਲ ਆਪਣੇ ਡਰੈੱਸਿੰਗ ਸੈਂਸ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : KRK ਨੇ ਰਿਹਾਅ ਹੋਣ ਮਗਰੋਂ ਕੀਤਾ ਪਹਿਲਾ ਟਵੀਟ, ਕਿਹਾ- ‘ਮੈਂ ਆਪਣਾ ਬਦਲਾ ਲੈਣ ਲਈ ਵਾਪਸ ਆਇਆ ਹਾਂ’

ਸ਼ਨੀਵਾਰ ਰਾਤ ਯਾਨੀ ਕੱਲ ਬੈਂਗਲੁਰੂ ’ਚ SIIMA ਐਵਾਰਡਜ਼ ਦਾ ਆਯੋਜਨ ਕੀਤਾ ਗਿਆ। ਜਿਸ ’ਚ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਐਵਾਰਡ ਫ਼ੰਕਸ਼ਨ ’ਚ ਪੂਜਾ ਨੂੰ ਸਰਵੋਤਮ ਅਦਾਕਾਰਾ(ਤੇਲੁਗੂ) ਦਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

PunjabKesari

ਇਸ ਦੇ ਨਾਲ ਹੀ ਐਵਾਰਡ ਫ਼ੰਕਸ਼ਨ ’ਚ ਪੂਜਾ ਨੇ ਆਪਣੇ ਲੁੱਕ ਅਤੇ ਮੁਸਕਰਾਹਟ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਦਾਕਾਰਾ ਦੀ ਲੁੱਕ ਨੂੰ ਦੇਖ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਐਵਾਰਡ ਫ਼ੰਕਸ਼ਨ ’ਚ ਪੂਜਾ ਬੇਬੀ ਪਿੰਕ ਕਲਰ ਦੇ ਆਫ਼ ਸ਼ੋਲਡਰ ਗਾਊਨ ’ਚ ਨਜ਼ਰ ਆਈ। ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਆਊਟਫਿਟ ’ਚ ਪੂਜਾ ਬਾਰਬੀ ਦੀ ਤਰ੍ਹਾਂ ਲੱਗ ਰਹੀ ਸੀ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ। ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਉਸਦੀ ਪਿਆਰੀ ਮੁਸਕਰਾਹਟ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੀ ਸੀ।

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਨੇ ਬੇਬੀ ਸ਼ਾਵਰ ਤਸਵੀਰਾਂ ’ਚ ਦਿਖਾਇਆ ਪ੍ਰੈਗਨੈਂਸੀ ਗਲੋਅ, ਪਤਨੀ ਕਰਨ ਨਾਲ ਦਿੱਤੇ ਪੋਜ਼

PunjabKesari

ਪੂਜਾ ਹੇਗੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਸੁਪਰਸਟਾਰ ਮਹੇਸ਼ ਬਾਬੂ ਦੀ ਫ਼ਿਲਮ ’ਚ ਨਾਲ ਨਜ਼ਰ ਆਵੇਗੀ। ਦੋਵੇਂ ਇਸ ਤੋਂ ਪਹਿਲਾਂ ਫ਼ਿਲਮ ‘ਮਹਾਰਸ਼ੀ’ ’ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੂਜਾ ਹੇਗੜੇ ਬਾਲੀਵੁੱਡ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਵੀ ਨਜ਼ਰ ਆਵੇਗੀ।ਇਸ ਫ਼ਿਲਮ ’ਚ ਪੂਜਾ ਸਲਮਾਨ ਖ਼ਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।
 


author

Shivani Bassan

Content Editor

Related News