‘ਆਈਕਾਨ’ ਸੰਜੇ ਦੱਤ ਨਾਲ ਕਿਸਿੰਗ ਸੀਨ ਕਰਨ ’ਤੇ ਪੂਜਾ ਭੱਟ ਨੂੰ ਪਿਤਾ ਤੋਂ ਮਿਲੀ ਸੀ ਇਹ ਸਲਾਹ

Sunday, Mar 07, 2021 - 05:28 PM (IST)

‘ਆਈਕਾਨ’ ਸੰਜੇ ਦੱਤ ਨਾਲ ਕਿਸਿੰਗ ਸੀਨ ਕਰਨ ’ਤੇ ਪੂਜਾ ਭੱਟ ਨੂੰ ਪਿਤਾ ਤੋਂ ਮਿਲੀ ਸੀ ਇਹ ਸਲਾਹ

ਮੁੰਬਈ: ਮਸ਼ਹੂਰ ਫ਼ਿਲਮਕਾਰ ਅਤੇ ਅਦਾਕਾਰਾ ਪੂਜਾ ਭੱਟ ਜਲਦ ਹੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਬੰਬੇ ਬੇਗਮਸ’ ’ਚ ਨਜ਼ਰ ਆਉਣ ਵਾਲੀ ਹੈ। ਇਹ ਸੀਰੀਜ਼ ਓ.ਟੀ.ਟੀ. ਪਲੇਟਫਾਰਮ ਨੇਟਫਿਲਕਸ ਰਿਲੀਜ਼ ਹੋਵੇਗੀ। ਇਸ ਸੀਰੀਜ਼ ਦੀ ਰਿਲੀਜ਼ਿੰਗ ਤੋਂ ਪਹਿਲਾ ਪੂਜਾ ਜਮ ਕੇ ਇਸ ਦੀ ਪ੍ਰਮੋਸ਼ਨ ਵੀ ਕਰ ਰਹੀ ਹੈ। ਇਸ ਦੌਰਾਨ ਉਸ ਨੇ ਹਾਲ ਹੀ ਫ਼ਿਲਮ ’ਚ ਆਪਣੇ ਕਿਸਿੰਗ ਸੀਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਦੱਸ ਦੇਈਏ ਪੂਜਾ ਨੇ ਪਹਿਲੀ ਵਾਰ ਸੁਪਰਸਟਾਰ ਸੰਜੇ ਦੱਤ ਦੇ ਨਾਲ ਫ਼ਿਲਮ ‘ਸੜਕ’ ’ਚ ਕਿਸਿੰਗ ਸੀਨ ਫ਼ਿਲਮਾਇਆ ਸੀ। ਹਾਲ ਹੀ ’ਚ ਉਸ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਜਦੋਂ ਉਸ ਨੇ ਫ਼ਿਲਮ ’ਚ ਸੰਜੇ ਦੱਤ ਦੇ ਨਾਲ ਪਹਿਲਾ ਕਿਸਿੰਗ ਸੀਨ ਕੀਤਾ ਤਾਂ ਉਹ ਕਾਫ਼ੀ ਨਰਵਸ ਹੋ ਗਈ ਸੀ ਤਾਂ ਉਸ ਦੇ ਪਿਤਾ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੇ ਉਸ ਨੂੰ ਇਕ ਅਜਿਹੀ ਸਲਾਹ ਦਿੱਤੀ ਸੀ ਕਿ ਜਿਸ ਨੂੰ ਉਹ ਹਮੇਸ਼ਾ ਯਾਦ ਕਰਦੀ ਹੈ। 

PunjabKesari
ਅੱਗੇ ਪੂਜਾ ਨੇ ਕਿਹਾ ਕਿ ਮੈਂ ਉਦੋਂ 17-18 ਸਾਲ ਦੀ ਹੋਵਾਂਗੀ। ਮੈਂ ਉਸ ਆਦਮੀ ਨੂੰ ਕਿੱਸ ਕਰਨ ਜਾ ਰਹੀ ਸੀ ਜਿਸ ਦੇ ਪੋਸਟਰ ਮੇਰੇ ਕਮਰੇ ’ਚ ਲੱਗੇ ਸਨ। ਮੈਂ ਕਾਫ਼ੀ ਪਰੇਸ਼ਾਨ ਸੀ। ਉਸ ਸਮੇਂ ਮੇਰੇ ਪਿਤਾ ਨੇ ਮੈਨੂੰ ਕੁਝ ਅਜਿਹਾ ਕਿਹਾ ਸੀ ਜੋ ਮੈਨੂੰ ਜ਼ਿੰਦਗੀਭਰ ਯਾਦ ਰਿਹਾ। ਉਨ੍ਹਾਂ ਨੇ ਕਿਹਾ ਕਿ ਸੀ ਜੇਕਰ ਤੁਸੀਂ ਕਿਸਿੰਗ ਸੀਨ ਕਰਦੇ ਸਮੇਂ ਅਸ਼ਲੀਲ ਮਹਿਸੂਸ ਕਰਦੇ ਹੋ ਤਾਂ ਇਹ ਅਸ਼ਲੀਲ ਲੱਗੇਗਾ। ਇਸ ਲਈ ਤੁਹਾਨੂੰ ਕਿਸਿੰਗ ਅਤੇ ਲਵ ਮੇਕਿੰਗ ਸੀਨ ਨੂੰ ਬਹੁਤ ਹੀ ਮਸੂਮੀਅਤ ਨਾਲ ਪੇਸ਼ ਕਰਨਾ ਪਵੇਗਾ ਕਿਉਂਕਿ ਸੀਨ ਦਾ ਕਮਿਊਨਿਕੇਟ ਹੋਣਾ ਜ਼ਰੂਰੀ ਹੈ। ਇਹ ਫ਼ਿਲਮ ਸੁਪਰਹਿੱਟ ਹੋਈ ਸੀ। ਪੂਜਾ ਦਾ ਇਹ ਖੁਲਾਸਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਕਾਰਨ ਬਣਿਆ ਹੋਇਆ ਹੈ। 
ਦੱਸ ਦੇਈਏ ਕਿ ਪੂਜਾ ਵੈੱਬ ਸੀਰੀਜ਼ ‘ਬੰਬੇ ਬੇਗਮਸ’ ਦੇ ਰਾਹੀਂ 10 ਸਾਲ ਬਾਅਦ ਐਕਟਿੰਗ ਦੀ ਦੁਨੀਆ ’ਚ ਕਮਬੈਕ ਕਰ ਰਹੀ ਹੈ। ਇਹ ਸੀਰੀਜ਼ ਕੱਲ ਭਾਵ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਵੈੱਬ ਸੀਰੀਜ਼ ਬੰਬੇ ਬੇਗਮਸ ’ਚ ਪੂਜਾ ਭੱਟ ਤੋਂ ਇਲਾਵਾ ਅੰਮ੍ਰਿਤਾ ਸੁਭਾਸ਼, ਸ਼ਹਾਨਾ, ਗੋਸਵਾਮੀ, ਬਲਾਬਿਤਾ, ਬੋਰਠਾਕੁਰ ਅਤੇ ਆਧਿਆ ਆਨੰਦ ਸਮੇਤ ਕਈ ਕਲਾਕਾਰ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। 


author

Aarti dhillon

Content Editor

Related News