ਸਿੱਧੂ, ਦਿਲਜੀਤ, ਸੋਨਮ ਤੇ ਇਹ ਕਲਾਕਾਰ ਆਏ ਮੈਂਡੀ ਤੱਖਰ ਦੀ ਸੁਪੋਰਟ ’ਚ ਅੱਗੇ (ਵੀਡੀਓ)

08/31/2020 5:33:59 PM

ਜਲੰਧਰ (ਬਿਊਰੋ)– ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਫੇਕ ਅਸ਼ਲੀਲ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਅਦਾਕਾਰਾ ਮੈਂਡੀ ਤੱਖਰ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਬੇਹੱਦ ਸ਼ਰਮਨਾਕ ਕੰਮ ਹੈ। ਕੁਝ ਸ਼ਰਾਰਤੀ ਅਨਸਰਾਂ ਵਲੋਂ ਵੀਡੀਓ ਨਾਲ ਛੇੜਛਾੜ ਕਰਕੇ ਇਸ ਨੂੰ ਮੈਂਡੀ ਤੱਖਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਦੀ ਹੁਣ ਮੈਂਡੀ ਤੱਖਰ ਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਤੇ ਜੋ ਵੀ ਇਸ ਫੇਕ ਵੀਡੀਓ ਨੂੰ ਵਾਇਰਲ ਕਰ ਰਹੇ ਹਨ, ਉਨ੍ਹਾਂ ’ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ।

ਇਸ ਸਭ ਦੇ ਚਲਦਿਆਂ ਮੈਂਡੀ ਤੱਖਰ ਦੀ ਸੁਪੋਰਟ ਕਰਨ ਤੇ ਔਖੀ ਘੜੀ ’ਚ ਉਸ ਨੂੰ ਹੌਸਲਾ ਦੇਣ ਲਈ ਪੂਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ। ਕਰਨ ਔਜਲਾ, ਸਿੱਧੂ ਮੂਸੇ ਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਹੋਰ ਕਈ ਕਲਾਕਾਰਾਂ ਵਲੋਂ ਮੈਂਡੀ ਤੱਖਰ ਦੀ ਸੁਪੋਰਟ ’ਚ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਮੈਂਡੀ ਵਲੋਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਚ ਸ਼ੇਅਰ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀ ਹੀ ਹਰਕਤ ਕਿਸੇ ਨੇ ਅਦਾਕਾਰਾ ਸੋਨਮ ਬਾਜਵਾ ਨਾਲ ਕੀਤੀ ਸੀ। ਸੋਨਮ ਬਾਜਵਾ ਵਲੋਂ ਵੀ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਬ੍ਰਾਂਚ ਵਿਖੇ ਦਿੱਤੀ ਗਈ।


Rahul Singh

Content Editor

Related News