ਨਵੇਂ ਗੀਤ ਨਾਲ ਛਾਏ ਸਤਿੰਦਰ ਸਰਤਾਜ, ਭੰਗੜਾ ਪਾਉਂਦੇ ਦਾ ਵੀਡੀਓ ਕੀਤਾ ਸਾਂਝਾ
Thursday, Jan 09, 2025 - 05:13 PM (IST)
ਮੁੰਬਈ- ਪੰਜਾਬੀ ਗਾਇਕ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸੂਫ਼ੀ ਗਾਇਕ ਹਨ। ਅੱਜ ਉਨ੍ਹਾਂ ਨੂੰ ਕਿਸੇ ਵੀ ਪਛਾਣ ਦੇ ਲੋੜ ਨਹੀਂ ਹੈ। ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਗਾਇਕ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਤਿਆਰੀਆਂ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਇਹ ਗੀਤ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਸਾਡਾ ਅਰਸਤੂ) ਦਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।
ਜੀ ਹਾਂ ਇਹ ਗੀਤ ਇਸ ਸਮੇਂ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ।ਪ੍ਰਸ਼ੰਸਕ ਗੀਤ ਨੂੰ ਕਾਫੀ ਪਿਆਰ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਘੱਟ ਹੁੰਦਾ ਹੈ ਜਦੋਂ ਗਾਇਕ ਸਤਿੰਦਰ ਸਰਤਾਜ ਇਸ ਪ੍ਰਕਾਰ ਦੇ ਗੀਤ ਰਿਲੀਜ਼ ਕਰਦੇ ਹਨ, ਕਿਉਂਕਿ ਉਹ ਜਿਆਦਾਤਰ ਸ਼ਾਂਤ ਮਿਊਜ਼ਿਕ ਵਾਲੇ ਗੀਤ ਰਿਲੀਜ਼ ਕਰਦੇ ਹਨ। ਹਾਲਾਂਕਿ ਇਹ ਗੀਤ ਨੱਚਣ ਵਾਲਾ ਹੈ।ਗੀਤ 'ਚ ਸਰਤਾਜ ਵਿਆਹ ਸਮੇਂ ਹੁੰਦੀਆਂ ਤਿਆਰੀਆਂ ਬਾਰੇ ਗੱਲ ਕਰਦੇ ਹਨ ਅਤੇ ਇਸ ਦੇ ਨਾਲ ਗਾਇਕ ਭੰਗੜਾ ਵੀ ਪਾਉਂਦੇ ਹਨ।
ਇਹ ਵੀ ਪੜ੍ਹੋ-ਲਾਸ ਏਂਜਲਸ 'ਚ ਲੱਗੀ ਅੱਗ ਕਾਰਨ ਡਰੀ ਪ੍ਰਿਯੰਕਾ, ਤਸਵੀਰਾਂ ਕੀਤੀਆਂ ਸਾਂਝੀਆਂ
ਉਲੇਖਯੋਗ ਹੈ ਕਿ ਇਸ ਗੀਤ ਨੂੰ ਹੁਣ ਤੱਕ 5.5 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਗੀਤ ਲਈ ਪ੍ਰਸ਼ੰਸਕ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।