ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ''ਚ ਜਾਣ ਵਾਲਿਆਂ ਨੂੰ ਮਿਲ ਰਹੀ ਹੈ ਇਹ ਵਿਸ਼ੇਸ਼ ਚੀਜ਼, ਜਾਣੋ

Sunday, Oct 27, 2024 - 02:46 PM (IST)

ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ''ਚ ਜਾਣ ਵਾਲਿਆਂ ਨੂੰ ਮਿਲ ਰਹੀ ਹੈ ਇਹ ਵਿਸ਼ੇਸ਼ ਚੀਜ਼, ਜਾਣੋ

ਨਵੀਂ ਦਿੱਲੀ- ਬੀਤੀ ਰਾਤ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ 'ਦਿਲ-ਲੁਮਿਨਾਟੀ' ਟੂਰ ਵਜੋਂ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਪ੍ਰਦਰਸ਼ਨ ਕਰਕੇ ਦਿੱਲੀ ਵਾਸੀਆਂ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕੀਤੀ। ਹੁਣ ਪੂਰਾ ਸ਼ੋਸ਼ਲ ਮੀਡੀਆ ਗਾਇਕ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਸ਼ੋਸ਼ਲ ਮੀਡੀਆ 'ਤੇ ਇੱਕ ਅਜੀਬੋ-ਗਰੀਬ ਪੋਸਟ ਸਭ ਦਾ ਧਿਆਨ ਖਿੱਚ ਰਹੀ ਹੈ।

 

ਕੀ ਹੈ ਦਿਲਜੀਤ ਦੇ ਕੰਸਰਟ 'ਤੇ ਆਫ਼ਰ
ਦਰਅਸਲ, Jeevanshathi.com, ਜੋ ਕਿ ਇੱਕ ਵਿਆਹੁਤਾ ਪਲੇਟਫਾਰਮ ਹੈ, ਇਸ ਦੇ ਕਰਮਚਾਰੀ ਕੰਸਰਟ 'ਚ ਸਿੰਗਲ ਜਾਣ ਵਾਲਿਆਂ ਨੂੰ ਮੁਫਤ ਪਾਣੀ ਦੀਆਂ ਬੋਤਲਾਂ ਵੰਡਦੇ ਹੋਏ ਨਜ਼ਰ ਆਏ। ਟਵਿੱਟਰ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਇੱਕ ਵਲੰਟੀਅਰ ਨੂੰ "ਸਿੰਗਲਾਂ ਲਈ ਮੁਫਤ ਪਾਣੀ ਦੀਆਂ ਬੋਤਲਾਂ" ਵਾਲੀ ਇੱਕ ਤਖ਼ਤੀ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੋਤਲ 'ਚ ਇੱਕ ਖਾਸ ਸੰਦੇਸ਼ ਸੀ, ਜਿਸ ਵਿੱਚ ਲਿਖਿਆ ਸੀ, "ਜੀਵਨਸਾਥੀ ਪੇ ਆ ਗਏ ਹੋਤੇ ਤੋਹ ਆਜ ਯੇ ਬੋਤਲ ਨਹੀਂ ਉਸ ਕਾ ਹੱਥ ਪਕੜਾ ਹੋਤਾ।"

PunjabKesari

ਪੋਸਟ 'ਤੇ ਪ੍ਰਸ਼ੰਸਕਾਂ ਨੇ ਕੀਤੇ ਕੁਮੈਂਟ
ਜਦੋਂ ਤੋਂ ਇਹ ਪੋਸਟ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਜਿਸ 'ਚ ਕਾਫੀ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੀ ਟੂ ਜੀਵਨਸਾਥੀ: ਐਸੀ ਬਾਤੋਂ ਸੇ ਦਿਲ ਦੁਖ ਹੈ ਹਮਾਰਾ।'ਇੱਕ ਹੋਰ ਨੇ ਲਿਖਿਆ, "ਕੀ ਸਿੰਗਲਜ਼ ਵੀ ਸੰਗੀਤ ਸਮਾਰੋਹਾਂ 'ਚ ਸ਼ਾਮਲ ਹੋ ਰਹੇ ਹਨ? ਮੈਂ ਸੋਚਿਆ ਕਿ ਇਹ ਸਿਰਫ਼ ਜੋੜਿਆਂ ਦੇ ਜਾਣ ਵਾਲੀ ਜਗ੍ਹਾਂ ਹੈ।" ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਇਸ ਪੋਸਟ ਉਤੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।ਉਲੇਖਯੋਗ ਹੈ ਕਿ ਆਪਣੇ ਅੰਤਰਰਾਸ਼ਟਰੀ ਸੰਗੀਤ ਪ੍ਰੋਗਰਾਮਾਂ ਨੂੰ ਖਤਮ ਕਰਨ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦੀ ਸ਼ਾਨ ਦਿਲਜੀਤ ਦੁਸਾਂਝ ਹੁਣ ਨਵੀਂ ਦਿੱਲੀ, ਹੈਦਰਾਬਾਦ, ਪੂਨੇ, ਲਖਨਊ, ਅਹਿਮਦਾਬਾਦ, ਕੋਲਕਾਤਾ, ਇੰਦੌਰ, ਗੁਹਾਟੀ, ਚੰਡੀਗੜ੍ਹ ਅਤੇ ਬੈਂਗਲੁਰੂ ਵਰਗੇ ਸ਼ਾਨਦਾਰਾਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News