ਦਿਲਜੀਤ ਦੇ ਸ਼ੋਅ ਦੇ ਨਾਂ ''ਤੇ ਹੋਈ ਫੈਨਜ਼ ਨਾਲ ਧੋਖਾਧੜੀ, ਗਾਇਕ ਨੇ ਮੰਗੀ ਮੁਆਫੀ, ਕਿਹਾ...

Monday, Nov 04, 2024 - 09:59 AM (IST)

ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਅੰਤਰਰਾਸ਼ਟਰੀ ਸਟਾਰ ਬਣ ਗਏ ਹਨ। ਦੇਸ਼-ਵਿਦੇਸ਼ ਦੇ ਲੋਕ ਦਿਲਜੀਤ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਕੈਨੇਡਾ ਅਤੇ ਲੰਡਨ 'ਚ ਜ਼ਬਰਦਸਤ ਕੰਸਰਟ ਕਰਨ ਤੋਂ ਬਾਅਦ ਦਿਲਜੀਤ ਹੁਣ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰ ਰਹੇ ਹਨ। ਦਿੱਲੀ 'ਚ ਦਮਦਾਰ ਸ਼ੋਅ ਕਰਨ ਤੋਂ ਬਾਅਦ 3 ਨਵੰਬਰ ਦੀ ਸ਼ਾਮ ਨੂੰ ਦਿਲਜੀਤ ਦੋਸਾਂਝ ਨੇ ਰਾਜਸਥਾਨ ਦੇ ਜੈਪੁਰ 'ਚ ਧੂਮ ਮਚਾ ਦਿੱਤੀ।ਦੱਸ ਦਈਏ ਕਿ ਫੈਨਜ਼ ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋ ਰਹੇ ਹਨ। ਜਿਵੇਂ ਹੀ ਗਾਇਕ ਦੇ ਕੰਸਰਟ ਦਾ ਐਲਾਨ ਹੋਇਆ, ਇਸ ਦੀਆਂ ਟਿਕਟਾਂ ਕੁਝ ਸਕਿੰਟਾਂ ’ਚ ਹੀ ਵਿਕ ਗਈਆਂ। ਇਸ ਦੌਰਾਨ ਕਈ ਪ੍ਰਸ਼ੰਸਕਾਂ ਨਾਲ ਘਪਲਾ ਵੀ ਹੋਇਆ। ਹੁਣ ਇਸ ਸਬੰਧੀ ਦਿਲਜੀਤ ਦੋਸਾਂਝ ਨੇ ਆਪਣੇ ਇੱਕ ਪ੍ਰਸ਼ੰਸਕ ਤੋਂ ਮੁਆਫੀ ਮੰਗ ਲਈ ਹੈ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਦੀ ਮੌਤ ਤੋਂ 7 ਮਿੰਟ ਬਾਅਦ ਹੋ ਗਿਆ ਜਿਊਂਦਾ, ਜਾਣੋ ਮਾਮਲਾ


ਜੀ ਹਾਂ ਜੈਪੁਰ 'ਚ ਕੰਸਰਟ ਦੌਰਾਨ ਦਿਲਜੀਤ ਨੇ ਕਿਹਾ, 'ਮੈਂ ਉਸ ਤੋਂ ਮੁਆਫੀ ਮੰਗਦਾ ਹਾਂ ਜਿਸ ਨਾਲ ਟਿਕਟਾਂ ਨੂੰ ਲੈ ਕੇ ਧੋਖਾ ਹੋਇਆ ਹੈ। ਅਸੀਂ ਅਜਿਹਾ ਨਹੀਂ ਕੀਤਾ ਹੈ। ਏਜੰਸੀਆਂ ਜਾਂਚ ਕਰ ਰਹੀਆਂ ਹਨ। ਤੁਸੀਂ ਲੋਕਾਂ ਨੂੰ ਵੀ ਘਪਲੇ ਕਰਨ ਵਾਲਿਆਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸਲਮਾਨ ਖ਼ਾਨ ਪੁੱਜੇ ਹੈਦਰਾਬਾਦ, ਜਾਣੋ ਕਾਰਨ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦਾ 26 ਅਕਤੂਬਰ ਨੂੰ ਦਿੱਲੀ 'ਚ ਵੀ ਕੰਸਰਟ ਹੋਇਆ ਸੀ। ਇਸ ਸੰਗੀਤ ਸਮਾਰੋਹ ਦੀਆਂ ਟਿਕਟਾਂ ਲਾਈਵ ਹੁੰਦੇ ਹੀ ਵਿਕ ਗਈਆਂ। ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ ਵੀ, ਪ੍ਰਸ਼ੰਸਕ ਅਜੇ ਵੀ ਸਮਾਰੋਹ ਲਈ ਟਿਕਟਾਂ ਬੁੱਕ ਕਰਨ ਦਾ ਤਰੀਕਾ ਲੱਭ ਰਹੇ ਸੀ। ਅਜਿਹੇ 'ਚ ਕਈ ਖਬਰਾਂ ਆਈਆਂ ਸਨ ਕਿ ਲੋਕ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਬਲੈਕ 'ਚ ਵੇਚ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨਾਲ ਆਨਲਾਈਨ ਧੋਖਾਧੜੀ ਵੀ ਹੋਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News