ਦਿੱਲੀ ਮੈਟਰੋ 'ਤੇ ਛਾਏ ਦਿਲਜੀਤ ਦੁਸਾਂਝ, ਗਾਇਕ ਦੀਆਂ ਤਸਵੀਰਾਂ ਨਾਲ ਸਜੀ ਮੈਟਰੋ ਦਾ ਵੀਡੀਓ ਵਾਇਰਲ

Saturday, Oct 26, 2024 - 02:26 PM (IST)

ਦਿੱਲੀ ਮੈਟਰੋ 'ਤੇ ਛਾਏ ਦਿਲਜੀਤ ਦੁਸਾਂਝ, ਗਾਇਕ ਦੀਆਂ ਤਸਵੀਰਾਂ ਨਾਲ ਸਜੀ ਮੈਟਰੋ ਦਾ ਵੀਡੀਓ ਵਾਇਰਲ

ਨਵੀਂ ਦਿੱਲੀ- ਅੱਜ ਦੀ ਸ਼ਾਮ ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ 26 ਅਕਤੂਬਰ ਨੂੰ ਦਿਲਜੀਤ ਦੁਸਾਂਝ ਆਪਣੇ ਇੰਡੀਆ ਟੂਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਦਿੱਲੀ ਮੈਟਰੋ ਨੇ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੇ ਇਸ ਟੂਰ ਦੇ ਜਸ਼ਨ 'ਚ ਹਿੱਸਾ ਪਾਇਆ ਹੈ। ਇਹ ਪਹਿਲਕਦਮੀ ਸੰਗੀਤ ਅਤੇ ਮਨੋਰੰਜਨ 'ਚ ਕਲਾਕਾਰ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਲਈ ਕੀਤੀ ਗਈ ਹੈ।ਜੀ ਹਾਂ ਇਸ ਨਾਲ ਸੰਬੰਧਤ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦਿਲਜੀਤ ਦੀਆਂ ਤਸਵੀਰਾਂ ਨਾਲ ਮੈਟਰੋ ਪੂਰੀ ਤਰ੍ਹਾਂ ਸਜਾਈ ਹੋਈ ਹੈ, ਵੀਡੀਓ ਦੇ ਬੈਕਗਰਾਊਂਡ 'ਚ ਗਾਇਕ ਦਾ ਹੀ ਗੀਤ ਚੱਲ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by meradiljit (@meradiljit)

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਮੈਟਰੋ ਦੇ ਨਵੇਂ ਡਿਜ਼ਾਈਨ 'ਚ ਦੁਸਾਂਝ ਦੇ ਇੰਡੀਆ ਟੂਰ ਅਤੇ ਹੋਰ ਪ੍ਰੋਗਰਾਮਾਂ ਨਾਲ ਜੁੜੇ ਸ਼ਾਨਦਾਰ ਗ੍ਰਾਫਿਕਸ ਅਤੇ ਚਿੱਤਰ ਸ਼ਾਮਲ ਹਨ, ਜੋ ਉਨ੍ਹਾਂ ਦੀ ਚੰਗੀ ਸ਼ਖਸੀਅਤ ਅਤੇ ਸੰਗੀਤਕ ਸਫ਼ਰ ਨੂੰ ਦਰਸਾਉਂਦੇ ਹਨ।

ਦਿੱਲੀ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ

ਦੱਸ ਦਈਏ ਕਿ ਪੰਜਾਬੀ ਗਾਇਕ ਦਿੱਲੀ 'ਚ ਪਹੁੰਚੇ ਹਨ। ਦਿੱਲੀ ਪੁਲਸ ਨੇ ਕੰਸਰਟ ਵਾਲੀ ਥਾਂ ਤੱਕ ਜਾਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਲੰਘਣ ਲਈ ਦੋ ਦਿਨਾਂ ਦੀ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦੋਵੇਂ ਦਿਨ ਕੰਸਰਟ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਦਿਲਜੀਤ ਦੁਸਾਂਝ ਦੇ ਲਾਈਵ ਸੰਗੀਤ ਸਮਾਰੋਹ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਨੂੰ ਪ੍ਰਭਾਵੀ ਬਣਾਇਆ ਜਾਵੇਗਾ। ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News