ਗਾਇਕ ਜਸਬੀਰ ਜੱਸੀ ਫੈਨਜ਼ ਨੂੰ ਦੇਣਗੇ ਇਹ ਖ਼ਾਸ ਤੋਹਫ਼ਾ

Saturday, Oct 26, 2024 - 03:57 PM (IST)

ਗਾਇਕ ਜਸਬੀਰ ਜੱਸੀ ਫੈਨਜ਼ ਨੂੰ ਦੇਣਗੇ ਇਹ ਖ਼ਾਸ ਤੋਹਫ਼ਾ

ਜਲੰਧਰ- ਪੰਜਾਬੀ ਲੋਕ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਜਸਬੀਰ ਜੱਸੀ, ਜੋ ਆਪਣਾ ਇੱਕ ਹੋਰ ਨਵਾਂ ਗਾਣਾ 'ਇੱਕ ਤਾਰਾ ਵੱਜਦਾ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਨ੍ਹਾਂ ਦੀ ਸੁਰੀਲੀ ਆਵਾਜ਼ 'ਚ ਸਜਿਆ ਇਹ ਗਾਣਾ ਜਲਦ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।ਪੰਜਾਬ ਤੋਂ ਲੈ ਕੇ ਮੁੰਬਈ ਸੰਗੀਤਕ ਗਲਿਆਰਿਆਂ 'ਚ ਅਪਣੀ ਨਾਯਾਬ ਗਾਇਨ ਕਲਾ ਦੀ ਧਾਂਕ ਜਮਾ ਚੁੱਕੇ ਗਾਇਕ ਜਸਬੀਰ ਜੱਸੀ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਅਪਣੇ ਉਕਤ ਗਾਣੇ ਦੀ ਪਹਿਲੀ ਝਲਕ ਵੀ ਜਾਰੀ ਕਰ ਦਿੱਤੀ ਹੈ, ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -  ਦਿੱਲੀ ਮੈਟਰੋ 'ਤੇ ਛਾਏ ਦਿਲਜੀਤ ਦੁਸਾਂਝ, ਗਾਇਕ ਦੀਆਂ ਤਸਵੀਰਾਂ ਨਾਲ ਸਜੀ ਮੈਟਰੋ ਦਾ ਵੀਡੀਓ ਵਾਇਰਲ

ਉਨ੍ਹਾਂ ਵੱਲੋਂ ਖੁਦ ਹੀ ਕੰਪੋਜ਼ ਕੀਤੇ ਗਏ ਇਸ ਗਾਣੇ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਵੱਖ-ਵੱਖ ਗਾਇਕਾ ਵੱਲੋਂ ਗਾਏ ਜਾਂਦੇ ਆ ਰਹੇ ਉਕਤ ਗਾਣੇ ਦੀ ਲੋਕਪ੍ਰਿਯਤਾ ਅੱਜ ਸਾਲਾਂ ਬਾਅਦ ਵੀ ਜਿਓ ਦੀ ਤਿਓ ਕਾਇਮ ਹੈ, ਜਿਸ ਦਾ ਇੱਕ ਅਹਿਮ ਕਾਰਨ ਇਹ ਹੈ ਕਿ ਇਸ ਗੀਤ ਦੇ ਸ਼ਬਦਾਂ ਵਿੱਚ ਸਾਡੇ ਅਸਲ ਸਰਮਾਏ ਦੇ ਉਹ ਰੰਗ ਸ਼ਾਮਿਲ ਹਨ, ਜੋ ਹੁਣ ਚਾਹੇ ਅਤੀਤ ਦਾ ਹਿੱਸਾ ਬਣ ਗਏ ਹਨ ਪਰ ਇਨ੍ਹਾਂ ਦੀ ਭਾਵਪੂਰਨ ਸ਼ਬਦਾਂਵਲੀ ਭਰੇ ਨਿੱਘ ਦਾ ਆਨੰਦ ਮਾਣਨਾ ਹਰ ਕੋਈ ਪਸੰਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਮਾਧੁਰੀ ਦੀਕਸ਼ਿਤ ਨਾਲ ਸਟੇਜ 'ਤੇ ਡਾਂਸ ਕਰਦਿਆਂ ਵਿਦਿਆ ਬਾਲਨ ਹੋਈ Oops ਮੁਮੈਂਟ ਦਾ ਸ਼ਿਕਾਰ

ਦੁਨੀਆ ਭਰ ਵਿੱਚ ਅਪਣੀ ਵਿਲੱਖਣ ਗਾਇਕੀ ਦੀਆਂ ਧੂੰਮਾਂ ਪਾ ਚੁੱਕੇ ਇਸ ਹੋਣਹਾਰ ਗਾਇਕ ਦੀ ਇਸ ਗੱਲੋਂ ਵੀ ਸਿਫ਼ਤ ਕੀਤੀ ਜਾਣੀ ਬਣਦੀ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਮੁੰਬਈ ਵਸੇਬਾ ਰੱਖਣ ਦੇ ਬਾਵਜੂਦ ਉਨ੍ਹਾਂ ਪੰਜਾਬ ਅਤੇ ਇਸ ਦੀਆਂ ਜੜ੍ਹਾਂ ਨਾਲ ਜੁੜੀ ਗਾਇਕੀ ਨਾਲ ਅਪਣੀ ਸਾਂਝ ਲਗਾਤਾਰ ਬਣਾਈ ਹੈ, ਜਿਨ੍ਹਾਂ ਦੇ ਅਪਣੀ ਮਿੱਟੀ ਪ੍ਰਤੀ ਇਸੇ ਮੋਹ ਦਾ ਇੱਕ ਵਾਰ ਫਿਰ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਗਾਣਾ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News