ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਪਾਈ ਭਾਵੁਕ ਪੋਸਟ, ਕਿਹਾ ਪੁੱਤ ਆਜਾ.....

Friday, Dec 13, 2024 - 12:29 PM (IST)

ਜਲੰਧਰ- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ।ਉਨ੍ਹਾਂ ਨੇ ਲਿਖਿਆ ਕਿ ਮੈਂ ਕੀ ਕਹਾਂ ਕੀ ਬੋਲਾ? ਸ਼ਬਦ ਵੀ ਇਹ ਸੋਚ ਰਹੇ ਆ ਕਿ ਕਿਹੜਾ ਸ਼ਬਦ ਏ ਭਲਾ ਜੋ ਮੇਰੀਆ ਭਾਵਨਾਵਾਂ ਨੂੰ ਸਮਝੇ, ਮੈਂ ਹੁਣ ਸੋਚਦੀ ਹਾਂ ਕਿ ਮੇਰੀ ਦਿੱਤੀ ਪੁੱਤ ਨੂੰ ਚੰਗੀ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜ਼ਿਸ਼ਾਂ ਨੇ ਤਹਿਸ ਨਹਿਸ ਕਰ ਦਿੱਤੀ। ਮੈਂ ਹੁਣ ਥੱਕ ਕੇ ਇਹ ਕਹਿ ਰਹੀ ਹਾਂ ਮੇਰੇ ਪੁੱਤ ਨੂੰ ਉਹਦੇ ਜਾਣ ਬਾਅਦ ਤਾਂ ਜੀ ਲੈਣ ਦੋ, ਉਹਨੂੰ ਮਾਰਨ ਆਲਿਆ ਦੀ, ਮਰਾਉਣ ਆਲਿਆ ਦੀ ਇੰਟਰਵਿਊ ਲਈ ਜਾ ਰਹੀ ਏ। ਉਨ੍ਹਾਂ 'ਤੇ ਫ਼ਿਲਮਾਂ ਬਣ ਰਹੀਆਂ ਨੇ ਅਤੇ ਇਹ ਸਭ ਕਰਾ ਕੌਣ ਰਿਹਾ ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਕਾਨੂੰਨ ਜੋ ਨਿਆਂ ਨੀਤੀ 'ਚ ਯਕੀਨ ਰੱਖਦਾ ਏ, ਮੇਰੇ ਬੱਚੇ ਦੀ ਛਵੀ ਬਿਗਾੜ ਕੇ ਮੇਰੇ ਬੱਚੇ ਨਾਲ ਜੁੜੇ ਤਮਾਮ ਲੋਕਾਂ ਦਾ ਮੋਹ ਆਸਾਨੀ ਨਾਲ ਟੁੱਟਣਾ।

PunjabKesari

ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ 'ਤੇ ਬਣ ਰਹੀਆਂ ਫ਼ਿਲਮਾਂ ਨੂੰ ਦੇਖ ਇਹ ਸਿੱਖੇਗਾ ਕਿ ਗਲਤ ਕਰੋ ਕਾਨੂੰਨ ਦੀ ਉਲੰਘਣਾ ਕਰੋ ਤੇ ਫੇਰ ਤੁਸੀਂ ਚੰਗੇ ਬਣ ਜਾਵੋਗੇ। ਬਹੁਤ- ਬਹੁਤ ਨਿਰਾਸ਼ ਹਾਂ, ਇਨਸਾਫ਼ ਦੇਣ ਦੀ ਥਾਂ, ਜਖ਼ਮਾਂ ਨੂੰ ਹੋਰ ਛਿਲਿਆ ਜਾ ਰਿਹਾ ਹੈ। ਪੁੱਤ ਤੂੰ ਆਜਾ ਮੇਰੇ ਕੋਲ, ਆ ਕੇ ਜਵਾਬ ਦੇ, ਇਨ੍ਹਾਂ ਨੂੰ। ਮੈਂ ਕਿਵੇਂ ਨਿਜੱਠਾ ਇਹ ਦੋਗਲੀ ਦੁਨੀਆਂ ਨੂੰ।

ਇਹ ਵੀ ਪੜ੍ਹੋ-ਗਾਇਕ ਕਰਨ ਔਜਲਾ ਨੂੰ ਵੱਡਾ ਝਟਕਾ, ਲੱਗਾ 1.16 ਕਰੋੜ ਦਾ ਜੁਰਮਾਨਾ

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ ਵਿਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News