ਪਿਤਾ ਬਲਕੌਰ ਸਿੰਘ ਨਾਲ ਨਿੱਕੇ ਸਿੱਧੂ ਨੇ ਖੇਤਾਂ ''ਚ ਲਾਈ ਗੇੜੀ, ਦੇਖੋ ਵੀਡੀਓ

Monday, Nov 11, 2024 - 09:21 AM (IST)

ਪਿਤਾ ਬਲਕੌਰ ਸਿੰਘ ਨਾਲ ਨਿੱਕੇ ਸਿੱਧੂ ਨੇ ਖੇਤਾਂ ''ਚ ਲਾਈ ਗੇੜੀ, ਦੇਖੋ ਵੀਡੀਓ

ਜਲੰਧਰ- ਮਰਹੂਮ ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਭਾਵੁਕ ਕਰ ਦਿੱਤਾ ਹੈ। ਇਸ ਖਾਸ ਪੋਸਟ ਨਾਲ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਛੋਟੇ ਪੁੱਤਰ ਅਤੇ ਸਿੱਧੂ ਮੂਸੇਵਾਲਾ ਦੇ ਭਰਾ ਸ਼ੁਭਦੀਪ ਦਾ ਚਿਹਰਾ ਲੋਕਾਂ ਨੂੰ ਦਿਖਾਇਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਉਨ੍ਹਾਂ ਦੇ ਦੂਜੇ ਪੁੱਤਰ ਦਾ ਸਵਾਗਤ ਕੀਤਾ। ਸ਼ੁਭਦੀਪ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਹਰ ਕੋਈ ਛੋਟੀ ਸ਼ੁਭਦੀਪ ਵੱਲ ਦੇਖ ਰਿਹਾ ਹੈ।ਹੁਣ ਇੱਕ ਫਿਰ ਛੋਟੇ ਸਿੱਧੂ ਮੂਸੇਵਾਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪਿਤਾ ਬਲਕੌਰ ਸਿੰਘ ਨਾਲ ਗੱਡੀ 'ਚ ਖੇਤਾਂ ‘ਚ ਘੁੰਮਦੇ ਨਜ਼ਰ ਆ ਰਹੇ ਹਨ। ਜਿਸ ਨੂੰ ਪ੍ਰਸ਼ੰਸਕਾ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

ਇਹ ਵੀ ਪੜ੍ਹੋ- Tv ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਦਿਹਾਂਤ

ਦੱਸ ਦੇਈਏ ਕਿ ਸਿੱਧੂ ਦੀ ਮੌਤ ਤੋਂ ਦੋ ਸਾਲ ਬਾਅਦ, ਸਰਦਾਰ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਆਈਵੀਐਫ ਦੁਆਰਾ ਇੱਕ ਹੋਰ ਬੱਚੇ ਦਾ ਸਵਾਗਤ ਕੀਤਾ। ਬਲਕੌਰ ਨੇ ਆਪਣੇ ਨਵਜੰਮੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ, ਜਿਸ ‘ਚ ਸਿੱਧੂ ਦੀ ਫੋਟੋ ‘ਤੇ ਲਿਖਿਆ ਸੀ, ‘Legends never die’। ਉਨ੍ਹਾਂ ਨੇ ਆਪਣੀ ਦੇਖਭਾਲ ਲਈ ਹਸਪਤਾਲ ਦਾ ਧੰਨਵਾਦ ਕਰਦੇ ਹੋਏ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News