ਹਿਮਾਂਸ਼ੀ ਖੁਰਾਣਾ ਦੇ ਪਿਤਾ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਮਾਮਲਾ
Monday, Nov 25, 2024 - 09:41 AM (IST)
ਫਿਲੌਰ-ਮਾਡਲ ਤੋਂ ਪੰਜਾਬੀ ਅਦਾਕਾਰ ਬਣੀ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਨੂੰ ਫਿਲੌਰ ਦੀ ਅਦਾਲਤ ਨੇ 14 ਦਿਨਾਂ ਲਈ ਜੇਲ ਭੇਜ ਦਿੱਤਾ। ਕੁਲਦੀਪ ਖੁਰਾਣਾ ’ਤੇ ਗੋਰਾਇਆ ਵਿਚ ਤਾਇਨਾਤ ਨਾਇਬ ਤਹਿਸੀਲਦਾਰ ’ਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਨਾਲ ਗਾਲੀ-ਗਲੋਚ ਕਰਨ ਦਾ ਕੇਸ ਦਰਜ ਕੀਤਾ ਸੀ, ਜਿਸ ਤਹਿਤ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
ਅਦਾਲਤ ਦੇ ਬਾਹਰ ਮੌਜੂਦ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਉਹ ਦਫਤਰ ਤੋਂ ਬਾਹਰ ਆਪਣੀ ਡਿਊਟੀ ’ਤੇ ਜਾਣ ਲਈ ਨਿਕਲ ਰਹੇ ਸਨ ਤਾਂ ਉਸ ਸਮੇਂ ਦੂਜੇ ਪਾਸਿਓਂ ਕੁਲਦੀਪ ਖੁਰਾਣਾ ਆਏ ਅਤੇ ਉਨ੍ਹਾਂ ’ਤੇ ਹੱਲਾ ਬੋਲਦੇ ਹੋਏ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਇਕ ਮੁਲਾਜ਼ਮ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਕੁਲਦੀਪ ਖੁਰਾਣਾ ’ਤੇ ਕੇਸ ਦਰਜ ਕਰ ਦਿੱਤਾ।
ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼
ਉਨ੍ਹਾਂ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਈ ਵਾਰ ਪੁਲਸ ਖੁਰਾਣਾ ਨੂੰ ਫੜਨ ਲੁਧਿਆਣਾ ਵਿਚ ਉਨ੍ਹਾਂ ਦੇ ਘਰ ਗਈ, ਉਹ ਉਥੇ ਨਹੀਂ ਮਿਲੇ। ਬੀਤੀ ਰਾਤ ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਖੁਰਾਣਾ ਆਪਣੇ ਘਰ ਵਿਚ ਮੌਜੂਦ ਹੈ ਤਾਂ ਪੁਲਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਫਿਲੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਕੁਲਦੀਪ ਖੁਰਾਣਾ ਨੂੰ ਅਦਾਲਤ ਨੇ 14 ਦਿਨਾਂ ਲਈ ਕਪੂਰਥਲਾ ਜੇਲ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।