ਕਿਸਾਨ ਮੋਰਚੇ ਲਈ ਮੂਸੇਵਾਲਾ ਦੇ ਬਾਪੂ ਬਲਕੌਰ ਦੇ ਬੋਲ, ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ
Saturday, Dec 21, 2024 - 11:39 AM (IST)

ਐਂਟਰਟੇਨਮੈਂਟ ਡੈਸਕ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਕਿਸਾਨ ਅੰਦੋਲਨ ਵਿਚ ਨਵੀਂ ਜਾਨ ਫੂਕ ਦਿੱਤੀ ਹੈ। ਸ਼ੰਭੂ ਦੀ ਥਾਂ ਹੁਣ ਖਨੌਰੀ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਬਣ ਗਿਆ ਹੈ। ਇੱਕ ਪਾਸੇ ਵੱਡੀ ਗਿਣਤੀ ਕਿਸਾਨ ਖਨੌਰੀ ਬਾਰਡਰ 'ਤੇ ਪਹੁੰਚ ਰਹੇ ਹਨ ਅਤੇ ਦੂਜੇ ਪਾਸੇ ਸਿਆਸੀ ਲੀਡਰ, ਗਾਇਕ, ਕਲਾਕਾਰ ਤੇ ਹੋਰ ਅਹਿਮ ਸ਼ਖਸੀਅਤਾਂ ਡੱਲੇਵਾਲ ਦੀ ਹਮਾਇਤ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ - AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ
ਉਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਖਨੌਰੀ ਬਾਰਡਰ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਅਪੀਲ ਕੀਤੀ ਕਿ ਫ਼ਸਲਾਂ ਤੇ ਨਸਲਾਂ ਦੀ ਇਸ ਲੜਾਈ 'ਚ ਡਟ ਕੇ ਖੜ੍ਹੀਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ''ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ🙏। ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਦੇ ਨਾਲ ਹੱਲ ਹੋਣਗੇ। ਬੇਨਤੀ ਹੈ ਆਪਾਂ, ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ। ਇਹ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ। ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ🙏।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।