ਆਦਿਤਿਆ ਪੰਚੋਲੀ ਨੇ ਨਿਰਦੇਸ਼ਕ ਸੈਮ ਫਰਨਾਂਡੀਜ਼ ਨਾਲ ਕੀਤੀ ਕੁੱਟਮਾਰ, ਲਗਾਏ ਗੰਭੀਰ ਦੋਸ਼

Thursday, Feb 10, 2022 - 12:41 PM (IST)

ਆਦਿਤਿਆ ਪੰਚੋਲੀ ਨੇ ਨਿਰਦੇਸ਼ਕ ਸੈਮ ਫਰਨਾਂਡੀਜ਼ ਨਾਲ ਕੀਤੀ ਕੁੱਟਮਾਰ, ਲਗਾਏ ਗੰਭੀਰ ਦੋਸ਼

ਮੁੰਬਈ (ਬਿਊਰੋ)– ਫ਼ਿਲਮ ਪ੍ਰੋਡਿਊਸਰ ਸੈਮ ਫਰਨਾਂਡੀਜ਼ ਨੇ ਮੁੰਬਈ ਦੇ ਜੁਹੂ ਪੁਲਸ ਸਟੇਸ਼ਨ ’ਚ ਅਦਾਕਾਰ ਆਦਿਤਿਆ ਪੰਚੋਲੀ ਖ਼ਿਲਾਫ਼ ਇਕ ਹੋਟਲ ਅੰਦਰ ਗਾਲ੍ਹਾਂ ਕੱਢਣ, ਬਦਤਮੀਜ਼ੀ ਕਰਨ, ਧਮਕਾਉਣ ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ’ਚ ਆਦਿਤਿਆ ਪੰਚੋਲੀ ਨੇ ਵੀ ਸੈਮ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਮ ਨੇ ਦੋਸ਼ ਲਗਾਇਆ ਹੈ ਕਿ ਉਹ ਆਦਿਤਿਆ ਦੇ ਪੁੱਤਰ ਸੂਰਜ ਨਾਲ ਮਿਲ ਕੇ ਇਕ ਫ਼ਿਲਮ ਬਣਾਉਣਾ ਚਾਹੁੰਦੇ ਸਨ। ਹਾਲਾਂਕਿ ਕੋਈ ਵੀ ਉਸ ਦੀ ਫ਼ਿਲਮ ’ਤੇ ਪੈਸਾ ਲਗਾਉਣ ਲਈ ਤਿਆਰ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਇਹ ਗੱਲ ਜਦੋਂ ਸੈਮ ਨੇ ਆਦਿਤਿਆ ਨੂੰ ਦੱਸੀ ਤਾਂ ਉਨ੍ਹਾਂ ਨੇ ਜੁਹੂ ਦੇ ਇਕ ਹੋਟਲ ’ਚ ਸੈਮ ਨੂੰ ਮਿਲਣ ਲਈ ਬੁਲਾਇਆ। ਸੈਮ ਜਦੋਂ ਇਸ ਹੋਟਲ ’ਚ ਆਦਿਤਿਆ ਨੂੰ ਮਿਲਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਧਮਕਾਉਂਦਿਆਂ ਆਦਿਤਿਆ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਸੂਰਜ ਨਾਲ ਹੀ ਫ਼ਿਲਮ ਬਣਾਉਣੀ ਹੋਵੇਗੀ।

ਸੈਮ ਨੇ ਦੋਸ਼ ਲਗਾਇਆ ਹੈ ਕਿ ਆਦਿਤਿਆ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਕਿਹਾ ਕਿ ਜੇਕਰ ਉਹ ਉਸ ਦੇ ਪੁੱਤਰ ਨਾਲ ਫ਼ਿਲਮ ਨਹੀਂ ਬਣਾਏਗਾ ਤਾਂ ਉਹ ਉਸ ਨੂੰ ਖ਼ਤਮ ਕਰਨ ਦੇਣਗੇ। ਸੈਮ ਨੇ ਦੱਸਿਆ ਕਿ ਇਹ ਸਾਰੀ ਘਟਨਾ ਜਦੋਂ ਵਾਪਰੀ, ਉਦੋਂ ਆਦਿਤਿਆ ਨਸ਼ੇ ’ਚ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News