ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

Saturday, May 06, 2023 - 05:09 PM (IST)

ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

ਮੁੰਬਈ (ਬਿਊਰੋ)– ਕੰਗਨਾ ਰਣੌਤ ਨੇ ਫ਼ਿਲਮ ‘ਦਿ ਕੇਰਲਾ ਸਟੋਰੀ’ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਫ਼ਿਲਮ ’ਚ ਅੱਤਵਾਦੀ ਸੰਗਠਨ ISIS ਨੂੰ ਛੱਡ ਕੇ ਕਿਸੇ ਨੂੰ ਵੀ ਬੁਰਾ ਨਹੀਂ ਦਿਖਾਇਆ ਗਿਆ। ਕੰਗਨਾ ਨੇ ਕਿਹਾ ਕਿ ਜੋ ਲੋਕ ISIS ਨੂੰ ਅੱਤਵਾਦੀ ਸੰਗਠਨ ਨਹੀਂ ਮੰਨਦੇ ਉਹ ਖ਼ੁਦ ਅੱਤਵਾਦੀਆਂ ਵਾਂਗ ਹਨ। ਦੂਜੇ ਪਾਸੇ ਪੀ. ਐੱਮ. ਮੋਦੀ ਨੇ ਵੀ ਇਕ ਰੈਲੀ ’ਚ ਫ਼ਿਲਮ ਬਾਰੇ ਗੱਲ ਕੀਤੀ ਹੈ।

ਪੀ. ਐੱਮ. ਮੋਦੀ ਨੇ ਕਿਹਾ ਕਿ ਇਹ ਫ਼ਿਲਮ ਸਮਾਜ ’ਚ ਅੱਤਵਾਦ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰਬਾਂ, ਬੰਦੂਕਾਂ ਤੇ ਪਿਸਤੌਲਾਂ ਨਾਲ ਅੱਤਵਾਦ ਦੀ ਆਵਾਜ਼ ਸੁਣਦੇ ਹਾਂ ਪਰ ਅਸੀਂ ਸਮਾਜ ਨੂੰ ਅੰਦਰੋਂ ਖੋਖਲਾ ਕਰਨ ਵਾਲੀ ਅੱਤਵਾਦੀ ਸਾਜ਼ਿਸ਼ ਨੂੰ ਨਹੀਂ ਦੇਖ ਸਕਦੇ।

ਇਕ ਪ੍ਰੋਗਰਾਮ ’ਚ ਫ਼ਿਲਮ ਬਾਰੇ ਗੱਲ ਕਰਦਿਆਂ ਕੰਗਨਾ ਰਣੌਤ ਨੇ ਕਿਹਾ, ‘‘ਦੇਖੋ ਮੈਂ ਅਜੇ ਤੱਕ ਇਹ ਫ਼ਿਲਮ ਨਹੀਂ ਦੇਖੀ ਪਰ ਇਸ ’ਤੇ ਪਾਬੰਦੀ ਲਗਾਉਣ ਦੀਆਂ ਕਾਫੀ ਕੋਸ਼ਿਸ਼ਾਂ ਹੋਈਆਂ ਹਨ। ਜੇਕਰ ਮੈਂ ਗਲਤ ਨਹੀਂ ਹਾਂ ਤਾਂ ਹਾਈ ਕੋਰਟ ਨੇ ਕਿਹਾ ਹੈ ਕਿ ਫ਼ਿਲਮ ’ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਮੈਨੂੰ ਲੱਗਦਾ ਹੈ ਕਿ ਜਦੋਂ ਦੇਸ਼ ਦੀ ਸਭ ਤੋਂ ਜ਼ਿੰਮੇਵਾਰ ਸੰਸਥਾ ਹਾਈ ਕੋਰਟ ਇਹ ਕਹਿ ਰਹੀ ਹੈ ਤਾਂ ਇਹ ਸੱਚਾਈ ਹੈ। ISIS ਇਕ ਅੱਤਵਾਦੀ ਸੰਗਠਨ ਹੈ, ਮੈਂ ਅਜਿਹਾ ਨਹੀਂ ਹਾਂ, ਦੇਸ਼ ਦਾ ਗ੍ਰਹਿ ਮੰਤਰਾਲਾ ਤੇ ਪੂਰੀ ਦੁਨੀਆ ਇਹ ਕਹਿ ਰਹੀ ਹੈ। ਜੇਕਰ ਤੁਸੀਂ ਸਮਝਦੇ ਹੋ ਕਿ ਇਹ ਅੱਤਵਾਦੀ ਸੰਗਠਨ ਨਹੀਂ ਹੈ ਤਾਂ ਸਪੱਸ਼ਟ ਹੈ ਕਿ ਤੁਸੀਂ ਵੀ ਅੱਤਵਾਦੀ ਹੋ।’’

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ’ਚ ਇਕ ਰੈਲੀ ’ਚ ‘ਦਿ ਕੇਰਲਾ ਸਟੋਰੀ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਪਿਛਲੇ ਕੁਝ ਸਾਲਾਂ ’ਚ ਅੱਤਵਾਦ ਦਾ ਇਕ ਹੋਰ ਭਿਆਨਕ ਰੂਪ ਸਾਹਮਣੇ ਆਇਆ ਹੈ। ਕੇਰਲਾ ਵਰਗੇ ਰਾਜ ’ਚ ਇਹ ਤੇਜ਼ੀ ਨਾਲ ਫੈਲਿਆ ਹੈ। ਕਾਂਗਰਸ ਹੁਣ ਫ਼ਿਲਮ ’ਤੇ ਪਾਬੰਦੀ ਲਗਾ ਕੇ ਅੱਤਵਾਦੀ ਤੱਤਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਹੀ ਹੈ। ਇਹ ਲੋਕ ਸਿਰਫ ਚੀਜ਼ਾਂ ’ਤੇ ਪਾਬੰਦੀ ਲਗਾਉਣਾ ਜਾਣਦੇ ਹਨ।’’

ਫ਼ਿਲਮ ਦੀ ਤਾਰੀਫ਼ ਕਰਦਿਆਂ ਪੀ. ਐੱਮ. ਮੋਦੀ ਨੇ ਕਿਹਾ, ‘‘ਅੱਤਵਾਦ ਦਾ ਨਵਾਂ ਰੂਪ ਕੀ ਹੈ, ਇਸ ਨੂੰ ਫ਼ਿਲਮ ’ਚ ਸਹੀ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਥਿਆਰਾਂ ਤੇ ਬੰਦੂਕਾਂ ਤੋਂ ਇਲਾਵਾ ਸਮਾਜ ਨੂੰ ਨਵੇਂ ਤਰੀਕੇ ਨਾਲ ਖੋਖਲਾ ਕਰਨ ਦਾ ਕੰਮ ਕਰ ਰਹੇ ਹਨ।’’

ਇਸ ਫ਼ਿਲਮ ਨੇ ਅੱਤਵਾਦ ਦੇ ਇਸ ਨਵੇਂ ਚਿਹਰੇ ਨੂੰ ਬੇਨਕਾਬ ਕੀਤਾ ਹੈ। ਸੱਤਾ ’ਚ ਰਹਿੰਦਿਆਂ ਕਾਂਗਰਸ ਨੇ ਅੱਤਵਾਦੀ ਸੰਗਠਨਾਂ ਅੱਗੇ ਝੁਕਿਆ ਹੈ। ਕਾਂਗਰਸ ਨੇ ਕਦੇ ਵੀ ਇਸ ਦੇਸ਼ ਨੂੰ ਅੱਤਵਾਦ ਤੋਂ ਨਹੀਂ ਬਚਾਇਆ। ਅਸੀਂ ਸਾਲਾਂ ਤੋਂ ਇਹ ਦਰਦ ਝੱਲ ਰਹੇ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News