ਸ਼ਿਵ ਭੋਲੇ ਦਾ ਕਿਰਦਾਰ ਨਿਭਾਅ ਕੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਦਰਸ਼ਕਾਂ ਦੇ ਦਿਲਾਂ ’ਤੇ ਰਾਜ

Thursday, Mar 11, 2021 - 11:52 AM (IST)

ਸ਼ਿਵ ਭੋਲੇ ਦਾ ਕਿਰਦਾਰ ਨਿਭਾਅ ਕੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਦਰਸ਼ਕਾਂ ਦੇ ਦਿਲਾਂ ’ਤੇ ਰਾਜ

ਨਵੀਂ ਦਿੱਲੀ: ਸ਼ਿਵ ਪੂਜਨ ਅਤੇ ਉਨ੍ਹਾਂ ਦੇ ਭਗਤਾਂ ਦੀ ਆਸਥਾ ਹਮੇਸ਼ਾ ਤੋਂ ਹੀ ਰਹੀ ਹੈ। ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਵਿਆਹ ਹੋਇਆ ਸੀ। ਸ਼ਿਵ ਦੇ ਦਰਸ਼ਨ ਕਰਨ ਨਾਲ ਮਨ ਸ਼ਾਂਤੀ ਨਾਲ ਭਰ ਜਾਂਦਾ ਹੈ। ਅਜਿਹੇ ਹੀ ਕੁਝ ਟੀ.ਵੀ. ਅਦਾਕਾਰ ਹਨ ਜਿਨ੍ਹਾਂ ਨੇ ਭਗਵਾਨ ਭੋਲੇ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ ਸੀ। ਜਦੋਂ ਇਹ ਸਿਤਾਰੇ ਸ਼ਿਵ ਜੀ ਦੇ ਰੂਪ ’ਚ ਟੀ.ਵੀ. ’ਤੇ ਦਿਖੇ ਤਾਂ ਹਰ ਘਰ ’ਚ ਹਰ ਹਰ ਮਹਾਦੇਵ ਦਾ ਸੰਗੀਤ ਸੁਣਾਈ ਦਿੱਤਾ।

PunjabKesari
ਦੂਰਦਰਸ਼ਨ ’ਤੇ ‘ਓਮ ਨਮੋ ਸ਼ਿਵਾਏ’ ’ਚ ਪਹਿਲੀ ਵਾਰ ਅਦਾਕਾਰ ਜੈ ਸਿੰਘ ਨੇ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਇਸ ਰੂਪ ਨੂੰ ਦੇਖ ਕੇ ਦਰਸ਼ਕਾਂ ਦਾ ਮਨ ਖੁਸ਼ ਹੋ ਜਾਂਦਾ ਸੀ। ਅਦਾਕਾਰ ਜੈ ਸਿੰਘ ਇਸ ਰੋਲ ਨੂੰ ਨਿਭਾਉਣ ਤੋਂ ਬਾਅਦ ਕਾਫ਼ੀ ਮਸ਼ਹੂਰ ਹੋ ਗਏ ਸਨ। 

PunjabKesari
ਅਦਾਕਾਰ ਜੈ ਸਿੰਘ ਤੋਂ ਬਾਅਦ ਜਿਸ ਕਲਾਕਾਰ ਨੂੰ ਭਗਵਾਨ ਸ਼ਿਵ ਦੇ ਰੋਲ ’ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਉਹ ਹਨ ਮੋਹਿਤ ਰੈਨਾ, ਕਲਰਸ ਟੀ.ਵੀ. ਦੇ ਸ਼ੋਅ ‘ਦੇਵੋਂ ਕੇ ਦੇਵ ਮਹਾਦੇਵ’ ’ਚ ਭਗਵਾਨ ਸ਼ਿਵ ਦਾ ਰੋਲ ਨਿਭਾਉਣ ਤੋਂ ਬਾਅਦ ਮੋਹਿਤ ਰੈਨਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ। 

PunjabKesari
ਟੀ.ਵੀ. ਸ਼ੋਅ ‘ਨੀਲੀ ਛੱਤਰੀ ਵਾਲੇ’ ’ਚ ਅਦਾਕਾਰ ਹਿਮਾਂਸ਼ੂ ਸੋਨੀ ਨੇ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ’ਚ ਦਰਸ਼ਕਾਂ ਨੂੰ ਭਗਵਾਨ ਅਤੇ ਭਗਤ ਦੇ ਵਿਚਕਾਰ ਦੀ ਇਕ ਦਿਲਚਸਪ ਕਹਾਣੀ ਦੱਸੀ ਸੀ ਜਿਥੇ ਮਜ਼ਾਕ ਮਸਤੀ ਦੇ ਨਾਲ ਕਈ ਤਰ੍ਹਾਂ ਦੀ ਸਿੱਖ ਵੀ ਲੁੱਕੀ ਸੀ। 

PunjabKesari
ਸੀਰੀਅਲ ‘ਸਿਆ ਕੇ ਰਾਮ’ ’ਚ ਭੋਲੇਨਾਥ ਦੇ ਰੋਲ ’ਚ ਅਦਾਕਾਰਾ ਰੋਹਿਤ ਬਖਸ਼ੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। 

PunjabKesari
ਮਾਂ ਆਦਿਸ਼ਕਤੀ ’ਤੇ ਬਣੇ ਟੀ.ਵੀ. ਸੀਰੀਅਲ ’ਮਹਾਕਾਲੀ’ ’ਚ ਅਦਾਕਾਰ ਸੌਰਭ ਰਾਜ ਜੈਨ ਭਗਵਾਨ ਸ਼ਿਵ ਦੇ ਰੋਲ ’ਚ ਦਿਖੇ ਸਨ। 

PunjabKesari
ਸੀਰੀਅਲ ‘ਸੰਕਟਮੋਚਨ ਮਹਾਬਲੀ ਹਨੂੰਮਾਨ’ ’ਚ ਭਗਵਾਨ ਸ਼ਿਵ ਦਾ ਰੋਲ ਪਲੇਅ ਕਰਨ ਲਈ ਅਦਾਕਾਰ ਅਮਿਤ ਮੇਹਰਾ ਨੂੰ ਕਾਸਟ ਕੀਤਾ ਗਿਆ ਸੀ।
ਟੀ.ਵੀ. ਸ਼ੋਅ ‘ਜੈ ਜੈ ਸ਼ਿਵਸ਼ੰਕਰ’ ਦੇ ਅਦਾਕਾਰ ਸੰਤੋਸ਼ ਸ਼ੁਕਲਾ ਨੇ ਸ਼ਿਵ ਜੀ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਨੂੰ ਜ਼ਿਆਦਾ ਪ੍ਰਸਿੱਧੀ ਤਾਂ ਨਹੀਂ ਮਿਲੀ ਪਰ ਉਸ ਸੀਰੀਅਲ ਨੂੰ ਸਫ਼ਲ ਬਣਾਉਣ ’ਚ ਉਨ੍ਹਾਂ ਦਾ ਵੱਡਾ ਹੱਥ ਰਿਹਾ। ਦੱਸ ਦੇਈਏ ਕਿ ਅਦਾਕਾਰ ਨੂੰ ਬਿਗ ਬੌਸ ’ਚ ਬਤੌਰ ਮੁਕਾਬਲੇਬਾਜ਼ ਵੀ ਦੇਖਿਆ ਗਿਆ ਸੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News