ਕੋਰਟ ਦੀ ਸੁਣਵਾਈ ਲਈ ਜਾਂਦੇ ਹੋਏ ਸ਼ਾਹਰੁਖ ਦੇ ਪੁੱਤਰ ਦੀ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਕਰ ਰਹੀ ਹੈ ਹੈਰਾਨ

Thursday, Oct 07, 2021 - 04:14 PM (IST)

ਕੋਰਟ ਦੀ ਸੁਣਵਾਈ ਲਈ ਜਾਂਦੇ ਹੋਏ ਸ਼ਾਹਰੁਖ ਦੇ ਪੁੱਤਰ ਦੀ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਕਰ ਰਹੀ ਹੈ ਹੈਰਾਨ

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਐੱਨ.ਸੀ.ਬੀ. ਨੇ 2 ਅਕਤੂਬਰ ਨੂੰ ਕਰੂਜ਼ 'ਤੇ ਡਰੱਗ ਪਾਰਟੀ ਕਰਦੇ ਹੋਏ ਹਿਰਾਸਤ 'ਚ ਲਿਆ ਸੀ। ਆਰੀਅਨ ਨਾਲ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਐੱਨ.ਸੀ.ਬੀ. ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਆਰੀਅਨ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਿਮਾਂਡ ਨੂੰ 7 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ। ਅੱਜ ਆਰੀਅਨ ਦੀ ਕਸਟਡੀ ਖਤਮ ਹੋ ਰਹੀ ਹੈ ਅਤੇ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਕੋਰਟ ਦੀ ਸੁਣਵਾਈ ਲਈ ਜਾਂਦੇ ਹੋਏ ਆਰੀਅਨ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ।

Bollywood Tadka
ਤਸਵੀਰ 'ਚ ਆਰੀਅਨ ਐੱਨ.ਸੀ.ਬੀ. ਦੇ ਅਧਿਕਾਰੀਆਂ ਦੇ ਵਿਚਾਲੇ ਵੈਨ 'ਚ ਬੈਠੇ ਹੋਏ ਨਜ਼ਰ ਆ ਰਿਹਾ ਹੈ। ਆਰੀਅਨ ਬਿਨ੍ਹਾਂ ਮਾਸਕ ਦੇ ਦਿਖਾਈ ਦੇ ਰਿਹਾ ਹੈ ਆਰੀਅਨ ਹੱਸਦੇ ਹੋਏ ਨਜ਼ਰ ਆ ਰਿਹਾ ਹੈ। ਆਰੀਅਨ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ। 

Bollywood Tadka
ਦੱਸ ਦੇਈਏ ਕਿ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਸਿਤਾਰੇ ਅਤੇ ਪ੍ਰਸ਼ੰਸਕ ਲਗਾਤਾਰ ਸਪੋਰਟ ਕਰ ਰਹੇ ਹਨ। ਸਿਤਾਰੇ ਅਤੇ ਪ੍ਰਸ਼ੰਸਕ ਸ਼ਾਹਰੁਖ ਖਾਨ ਦੇ ਘਰ ਵੀ ਪਹੁੰਚੇ ਸਨ। ਸਭ ਉਮੀਦ ਜਤਾ ਰਹੇ ਹਨ ਕਿ ਅੱਜ ਸੁਣਵਾਈ ਤੋਂ ਬਾਅਦ ਆਰੀਅਨ ਨੂੰ ਰਾਹਤ ਮਿਲ ਸਕਦੀ ਹੈ।


author

Aarti dhillon

Content Editor

Related News