ਵਿਆਹ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਮੌਨੀ ਰਾਏ ਅਤੇ ਪਤੀ ਸੂਰਜ ਦੀ ਤਸਵੀਰ

Saturday, Jan 29, 2022 - 02:17 PM (IST)

ਵਿਆਹ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਮੌਨੀ ਰਾਏ ਅਤੇ ਪਤੀ ਸੂਰਜ ਦੀ ਤਸਵੀਰ

ਮੁੰਬਈ- ਅਦਾਕਾਰਾ ਮੌਨੀ ਰਾਏ ਅਤੇ ਸੂਰਜ ਨਾਂਬੀਆਰ ਸੱਤ ਫੇਰੇ ਲੈ ਕੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜੋ ਖ਼ੂਬ ਦੇਖੀ ਜਾ ਰਹੀ ਹੈ। ਤਸਵੀਰ 'ਚ ਮੌਨੀ ਰਾਏ ਗ੍ਰੀਨ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ, ਖੁੱਲ੍ਹੇ ਵਾਲਾਂ ਅਤੇ ਐਨਕਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ, ਇਸ ਦੇ ਨਾਲ ਅਦਾਕਾਰਾ ਨੇ ਗਲੇ 'ਚ ਮੰਗਲਸੂਤਰ ਪਾਇਆ ਹੋਇਆ ਹੈ।

PunjabKesari

ਡਰੈੱਸ ਨਾਲ ਮੈਚਿੰਗ ਪਰਸ ਵੀ ਅਦਾਕਾਰਾ ਨੇ ਕੈਰੀ ਕੀਤਾ ਹੋਇਆ ਹੈ। ਉਧਰ ਸੂਰਜ ਪ੍ਰਿੰਟਿਡ ਸ਼ਰਟ ਅਤੇ ਵ੍ਹਾਈਟ ਪੈਂਟ 'ਚ ਸੁੰਦਰ ਲੱਗ ਰਹੇ ਹਨ। ਮੌਨੀ ਪਤੀ ਸੂਰਜ ਅਤੇ ਮੀਤ ਬ੍ਰਦਰਸ ਨਾਲ ਪੋਜ਼ ਦੇ ਰਹੀ ਹੈ। ਮੀਤ ਬ੍ਰਦਰਸ ਬਲਿਊ ਬਲੇਜ਼ਰ ਅਤੇ ਵ੍ਹਾਈਟ ਸ਼ਾਰਟਰਸ ਪਾਏ ਨਜ਼ਰ ਆ ਰਹੇ ਹਨ।  ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਮੌਨੀ ਅਤੇ ਸੂਰਜ ਨੇ ਗੋਆ 'ਚ ਧੂਮਧਾਨ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਪਹਿਲੇ ਸਾਊਥ ਇੰਡੀਅਨ ਅਤੇ ਫਿਰ ਦੋਵਾਂ ਨੇ ਬੰਗਲੀ ਰਸਮਾਂ ਨਾਲ ਵਿਆਹ ਕੀਤਾ। ਕੋਰੋਨਾ ਦੇ ਕਾਰਨ ਦੋਵਾਂ ਦੇ ਵਿਆਹ 'ਚ ਪਰਿਵਾਰ ਅਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ।


author

Aarti dhillon

Content Editor

Related News