ਪੁੱਤਰ ਬੌਬੀ ਅਤੇ ਪੋਤੇ ਆਰਿਆਮਨ ਨਾਲ ਧਰਮਿੰਦਰ ਦੀ ਤਸਵੀਰ, ਚਿੱਟੇ ਕੁੜਤੇ ’ਚ ਖੂਬ ਜੱਚ ਰਹੇ ਅਦਾਕਾਰ

Monday, Aug 01, 2022 - 02:35 PM (IST)

ਪੁੱਤਰ ਬੌਬੀ ਅਤੇ ਪੋਤੇ ਆਰਿਆਮਨ ਨਾਲ ਧਰਮਿੰਦਰ ਦੀ ਤਸਵੀਰ, ਚਿੱਟੇ ਕੁੜਤੇ ’ਚ ਖੂਬ ਜੱਚ ਰਹੇ ਅਦਾਕਾਰ

ਮੁੰਬਈ: ਮਸ਼ਹੂਰ ਅਦਾਕਾਰ ਧਰਮਿੰਦਰ ਨੇ ਹਾਲ ਹੀ ’ਚ ਆਪਣੀ ਆਉਣ ਵਾਲੀ ਫ਼ਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੀ ਜਾਣਕਾਰੀ ਅਦਾਕਾਰ  ਨੇ ਤਸਵੀਰ ਸਾਂਝੀ ਕਰ ਕੇ ਦਿੱਤੀ ਹੈ। ਸਾਂਝੀ ਕੀਤੀ ਤਸਵੀਰ ’ਚ ਧਰਮਿੰਦਰ ਸਫ਼ੈਦ ਕੁੜਤੇ ਪਜਾਮੇ ’ਚ ਕਾਫ਼ੀ ਚੰਗੇ ਲੱਗ ਰਹੇ ਹਨ। ਕੁਸਰੀ ਦੇ ਬੈਠ ਕੇ ਧਰਮਿੰਦਰ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੇ ਹਨ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਦੋਸਤੋ, ਤੁਹਾਡੇ ਆਸ਼ੀਰਵਾਦ ਨਾਲ ਤੁਹਾਡੀਆਂ ਸ਼ੁਭਕਾਮਨਾਵਾਂ, ਮੈਂ ਆਪਣੇ ਕੰਮ ਦੇ ਵਾਪਸ ਆ ਗਿਆ ਹਾਂ, ਤੁਹਾਨੂੰ ਸਾਰੀਆਂ ਨੂੰ ਪਿਆਰ।’ 

PunjabKesari

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਆਦਿਲ ਤੋਂ ਬੁਰਜ ਖ਼ਲੀਫ਼ਾ ਦੀ ਕੀਤੀ ਮੰਗ, ਪ੍ਰੇਮੀ ਨੇ ਦਿੱਤਾ ਕੀਮਤੀ ਹੀਰੇ ਦਾ ਹਾਰ

ਧਰਮਿੰਦਰ ਦੀ ਪੋਸਟ ਸਾਂਝੀ ਕਰਨ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਦਾਕਾਰ ਬੌਬੀ ਦਿਓਲ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ’ਚ ਬੌਬੀ ਪਿਤਾ ਧਰਮਿੰਦਰ ਅਤੇ ਬੇਟੇ ਆਰਿਆਮਨ ਨਾਲ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ: ਫ਼ਿਲਮੀ ਅੰਦਾਜ਼ ’ਚ ਭਾਰਤੀ ਨੇ ਪਤੀ ਹਰਸ਼ ਲਿੰਬਾਚੀਆ ਨਾਲ ਕਰਵਾਇਆ ਫ਼ੋਟੋਸ਼ੂਟ (ਦੇਖੋ ਤਸਵੀਰਾਂ)

ਅਜਿਹਾ ਲਗਦਾ ਹੈ ਕਿ ਧਰਮਿੰਦਰ ਨੇ ਫ਼ਿਲਮ ਦੇ ਸੈੱਟ ’ਤੇ ਆਪਣੇ ਸਹਿ ਕਲਾਕਾਰਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਆਪਣੇ ਇੰਸਟਾਗ੍ਰਾਮ ’ਤੇ ਅਦਾਕਾਰ ਨੇ ਇਸ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਆਖ਼ਰੀ ਦਿਨ ਦੀ ਸ਼ੂਟਿੰਗ ’ਤੇ ਪਾਪਾ ਨੂੰ ਮਿਲਣਾ ਬਹੁਤ ਵਧੀਆ ਰਿਹਾ।’ 

PunjabKesari

ਫ਼ਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਗੱਲ ਕਰੀਏ ਤਾਂ ਇਸ ਨੂੰ ਕਰਨ ਜੌਹਰ ਬਣਾ ਰਹੇ ਹਨ। ਇਸ ’ਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾ ’ਚ ਹਨ। ਇਸ ਦੇ ਨਾਲ ਹੀ ਫ਼ਿਲਮ ’ਚ ਧਰਮਿੰਦਰ ਦੇ ਨਾਲ ਅਦਾਕਾਰਾ ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਉਣਗੀਆਂ। ਖ਼ਾਸ ਗੱਲ ਇਹ ਹੈ ਕਿ ਸੈਫ਼ ਅਲੀ ਖ਼ਾਨ ਦਾ ਪੁੱਤਰ ਇਬਰਾਹਿਮ ਅਲੀ ਖ਼ਾਨ ਵੀ ਇਸ ਰਾਹੀਂ ਸਹਾਇਕ ਨਿਰਦੇਸ਼ਕ ਦੇ ਤੌਰ ’ਤੇ ਡੈਬਿਊ ਕਰਨ ਜਾ ਰਿਹਾ ਹੈ।


 


author

Shivani Bassan

Content Editor

Related News