ਰੁਬੀਨਾ ਨੇ ਆਪਣੀ ਵਰ੍ਹੇਗੰਢ ’ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੈਨਿਊ ''ਚ ਕੀਤੀ ਸ਼ਾਨਦਾਰ ਐਂਟਰੀ

06/21/2022 6:14:31 PM

ਬਾਲੀਵੁੱਡ ਡੈਸਕ: ‘ਬਿਗ ਬਾਸ 14’ ਦੀ ਜੇਤੂ ਅਤੇ ਮਸ਼ਹੂਰ ਟੀ.ਵੀ. ਅਦਾਕਾਰਾ ਰੁਬੀਨਾ ਦਿਲਾਇਕ ਦੀ ਅੱਜ ਵਰ੍ਹੇਗੰਢ ਹੈ। ਅਦਾਕਾਰਾ ਨੇ ਅਭਿਨਵ ਸ਼ੁਕਲਾ ਨਾਲ 21 ਜੂਨ 2018 ’ਚ ਵਿਆਹ ਕਰਵਾਇਆ ਸੀ । ਜੋੜੇ ਦੇ ਵਿਆਹ ਨੂੰ ਪੂਰੇ 4 ਸਾਲ ਹੋ ਗਏ ਹਨ। ਆਪਣੀ ਵਰ੍ਹੇਗੰਢ ਦੇ ਮੌਕੇ ’ਤੇ ਰੁਬੀਨਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਪਤੀ ਲਈ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਪਿਤਾ ਦਿਵਸ ’ਤੇ ਸਪਨਾ ਚੌਧਰੀ ਬਣੀ ‘ਫ਼ੀਅਰਲੈੱਸ ਕੁਈਨ’, ਕਿਹਾ- ‘ਮੇਰੇ ਵਰਗਾ ਕੋਈ ਨਹੀਂ...’

ਰੁਬੀਨਾ ਨੇ ਵਿਆਹ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਕਿ ‘Us then, now and forever’ ਇਸ ਦੇ ਨਾਲ ਇਕ ਈਮੋਜੀ ਵੀ ਲਗਾਇਆ ਹੈ। ਇਸ ਤਸਵੀਰ ’ਚ ਜੋੜੇ ਨੇ ਵਿਆਹ ਦਾ ਮੰਡਪ, ਅਭਿਨਵ ਦਾ ਲਾੜਾ ਬਣ ਕੇ ਡਾਂਸ, ਵਿਆਹ ’ਚ ਰੁਬੀਨਾ ਦੀ ਸ਼ਾਨਦਾਰ ਐਂਟਰੀ ਸਭ ਕੁੱਝ ਸ਼ਾਮਲ ਹੈ।

PunjabKesari

ਇਹ  ਵੀ ਪੜ੍ਹੋ : ਸ਼ਿਮਰੀ ਬਲੈਕ ਲਹਿੰਗੇ ’ਚ ਮੌਨੀ ਰਾਏ ਦਾ ਸ਼ਾਨਦਾਰ ਫ਼ੋਟੋਸ਼ੂਟ, ਅਦਾਕਾਰਾ ਨੇ ਦਿੱਤੇ ਹੈਰਾਨ ਕਰਨ ਵਾਲੇ ਪੋਜ਼

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਲਾੜਾ-ਲਾੜੀ ਦੇ ਗੈਟਅੱਪ ’ਚ ਰੁਬੀਨਾ ਅਤੇ ਅਭਿਨਵ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਅਦਾਕਾਰਾ ਪੇਸਟਲ ਪਿੰਕ ਲਹਿੰਗੇ ’ਚ ਖੂਬਸੂਰਤ ਲੱਗ ਰਹੀ ਹੈ ਅਤੇ ਆਪਣੇ ਪਤੀ ਨਾਲ ਬੇਹੱਦ ਸ਼ਾਨਦਾਰ ਪੋਜ਼ ਦੇ ਰਹੀ ਹੈ। ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਜੋੜੇ ਨੂੰ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

PunjabKesari

ਰੁਬੀਨਾ ਦੇ ਟੀ.ਵੀ. ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ‘ਬਿਗ ਬਾਸ 14’ ਜਿੱਤਣ ਤੋਂ ਬਾਅਦ ਹੁਣ ‘ਖ਼ਤਰੋਂ ਦੇ ਖਿਲਾੜੀ 12’ ਜਿੱਤਣ ਦੇ ਮੂਡ ’ਚ ਹੈ। ਰੁਬੀਨਾ ਇਨ੍ਹੀਂ ਦਿਨੀਂ ਕੇਪਟਾਊਨ ’ਚ ਇਸ ਸ਼ੋਅ ਦੀ ਸ਼ੂਟਿੰਗ ਕਰ ਰਹੀ ਹੈ। ਉਸ ਨੇ ਸ਼ੋਅ ਲਈ ਹਰ ਹਫ਼ਤੇ 10 ਤੋਂ 15 ਲੱਖ ਰੁਪਏ ਫ਼ੀਸ ਲਈ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ‘ਅਰਧ’ ’ਚ ਨਜ਼ਰ ਆਈ ਹੈ।
  
PunjabKesari


Anuradha

Content Editor

Related News