ਕੈਟਰੀਨਾ ਕੈਫ ਨੇ ਬਿਨਾਂ ਮੇਕਅਪ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਹੋਈਆਂ ਵਾਇਰਲ

Thursday, Apr 21, 2022 - 04:19 PM (IST)

ਕੈਟਰੀਨਾ ਕੈਫ ਨੇ ਬਿਨਾਂ ਮੇਕਅਪ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਹੋਈਆਂ ਵਾਇਰਲ

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਟਰੀਨਾ ਐਕਟਿੰਗ ਦੇ ਨਾਲ-ਨਾਲ ਆਪਣੀ ਲੁੱਕਸ ਨਾਲ ਵੀ ਲੋਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਇੰਸਟਾ ਅਕਾਊਂਟ 'ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari
ਹਾਲ ਹੀ 'ਚ ਕੈਟਰੀਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਆਪਣੀ ਮਿਲੀਅਨ ਡਾਲਰ ਦੀ ਮੁਸਕਾਨ ਬਿਖੇਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਨਵੀਂਆਂ ਤਸਵੀਰਾਂ 'ਚ ਕੈਟਰੀਨਾ ਨਿਊਡ ਰਿਬਡ ਸਵੈਟਰ ਅਤੇ ਬਲਿਊ ਡੈਨਿਮ ਜੀਨਸ 'ਚ ਨਜ਼ਰ ਆ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਨੇ ਆਪਣਾ ਮੇਕਅੱਪ ਨੈਚੁਰਲ ਰੱਖਿਆ ਸੀ। ਕੈਟਰੀਨਾ ਦੀ ਮਿਨੀਮਲ ਡਾਲਰ ਸਮਾਇਲ ਪ੍ਰਸ਼ੰਸਕਾਂ ਦਾ ਦਿਲ ਚੁਰਾ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਇਨੀਂ ਦਿਨੀਂ ਫਿਲਮ 'ਮੈਰੀ ਕ੍ਰਿਸਮਿਸ' ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ 'ਚ ਸੈੱਟ ਤੋਂ ਕੈਟਰੀਨਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਤੋਂ ਇਲਾਵਾ ਉਹ ਸਲਮਾਨ ਖਾਨ ਦੇ ਨਾਲ ਫਿਲਮ 'ਟਾਈਗਰ 3', ਸਿਧਾਂਤ ਚਤੁਰਵੇਦੀ ਅਤੇ ਇਸ਼ਾਨ ਖੱਟਰ ਨਾਲ 'ਫੋਨ ਭੂਤ', ਫਰਹਾਨ ਅਖਤਰ ਦੀ 'ਜੀ ਲੇ ਜਰਾ' 'ਚ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।


author

Aarti dhillon

Content Editor

Related News