ਕੈਟਰੀਨਾ ਕੈਫ ਵਲੋਂ ਬਲਿਊ ਬਿਕਨੀ ''ਚ ਸਾਂਝੀਆਂ ਕੀਤੀਆਂ ਤਸਵੀਰਾਂ ਨੇ ਲਗਾਈ ਇੰਟਰਨੈੱਟ ''ਤੇ ਅੱਗ
Thursday, Apr 28, 2022 - 03:39 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਬੀ-ਟਾਊਨ ਦੀਆਂ ਉਨ੍ਹਾਂ ਹਸੀਨਾਵਾਂ 'ਚੋਂ ਇਕ ਹੈ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚੰਗੀ ਤਰ੍ਹਾਂ ਆਉਂਦਾ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕੈਟਰੀਨਾ ਦਾ ਫੈਸ਼ਨ ਸੈਂਸ ਲਾਜਵਾਬ ਹੈ ਅਤੇ ਉਹ ਆਪਣੇ ਹਰ ਆਊਟਫਿੱਟ 'ਚ ਕਹਿਰ ਢਾਹ ਰਹੀ ਹੈ।
ਇਕ ਵਾਰ ਫਿਰ 'ਮਿਸੇਜ ਕੌਸ਼ਲ' ਨੇ ਆਪਣੀ ਬੀਚ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕਰ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰੀਆਂ ਚਲਾਈਆਂ ਹਨ। ਸਾਂਝੀਆਂ ਕੀਤੀਆਂ ਤਸਵੀਰਾਂ 'ਚ ਕੈਟਰੀਨਾ ਬੀਚ ਕਿਨਾਰੇ ਬਲਿਊ ਫਲੋਰਲ ਬਿਕਨੀ 'ਚ ਨਜ਼ਰ ਆ ਰਹੀ ਹੈ।
ਕੈਟਰੀਨਾ ਦੀ ਚਮਕਦੀ ਸਕਿਨ ਅਤੇ ਲਹਿਰਾਉਂਦੇ ਵਾਲ ਹਰ ਕਿਸੇ ਨੂੰ ਆਕਰਸ਼ਤ ਕਰ ਰਹੇ ਹਨ। ਇੰਟਰਨੈੱਟ 'ਤੇ ਇਨ੍ਹਾਂ ਤਸਵੀਰਾਂ ਨੇ ਆਉਂਦੇ ਹੀ ਕੋਹਰਾਮ ਮਚਾ ਦਿੱਤਾ ਹੈ। ਪ੍ਰਸ਼ੰਸਕ ਹੀ ਨਹੀਂ ਸਗੋਂ ਸਿਤਾਰੇ ਵੀ ਮਿਸੇਜ ਕੌਸ਼ਲ ਦੀ ਲੁੱਕ ਨੂੰ ਦੇਖ ਕੇ ਕੁਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਏ।