ਪਿਤਾ ਪੂਰਨ ਚੰਦ ਵਡਾਲੀ ਦੇ ਜਨਮ ਦਿਨ ‘ਤੇ ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਤਸਵੀਰ

06/04/2021 3:40:21 PM

ਮੁੰਬਈ-ਅੱਜ ਸੂਫੀ ਗਾਇਕ ਪੂਰਨਚੰਦ ਵਡਾਲੀ ਦਾ ਜਨਮਦਿਨ ਹੈ। ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਦੇ ਪੁੱਤਰ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਲਖਵਿੰਦਰ ਵਡਾਲੀ ਅਤੇ ਉਹਨਾਂ ਦੇ ਪਿਤਾ ਪੂਰਨਚੰਦ ਵਡਾਲੀ ਨਜ਼ਰ ਆ ਰਹੇ ਹਨ। ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ। ਤਸਵੀਰ ਵਿੱਚ ਉਹ ਆਪਣੇ ਪਿਤਾ ਨੂੰ ਜਨਮ ਦਿਨ ਤੇ ਕੇਕ ਖਵਾਉਂਦੇ ਨਜ਼ਰ ਆ ਰਹੇ ਹਨ ।
ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਖਵਿੰਦਰ ਨੇ ਲਿਖਿਆ ਹੈ ‘ਹੈਪੀ ਬਰਥ ਡੇਅ ਪਾਪਾ ਜੀ ਤੁਸੀਂ ਜੁਗ ਜੁਗ ਜੀਓ’। ਲਖਵਿੰਦਰ ਦੀ ਇਸ ਪੋਸਟ 'ਤੇ ਉਹਨਾਂ ਦੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੂਰਨ ਚੰਦ ਵਡਾਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਪੂਰਨਚੰਦ ਵਡਾਲੀ ਨੂੰ ਭਲਵਾਨ ਬਣਨ ਦਾ ਸ਼ੌਂਕ ਸੀ ਤੇ ਉਹ ਰੈਸਲਿੰਗ ਕਰਦੇ ਸਨ।


ਜਦੋਂ ਕਿ ਉਨ੍ਹਾਂ ਦੇ ਪਿਤਾ ਠਾਕੁਰ ਦਾਸ ਵਡਾਲੀ ਪੂਰਨਚੰਦ ਨੂੰ ਸੰਗੀਤ ਸਿਖਾਉਣਾ ਚਾਹੁੰਦੇ ਸਨ। ਪੂਰਨਚੰਦ ਵਡਾਲੀ ਨੇ ਪਟਿਆਲੇ ਘਰਾਨਾ ਦੇ ਉਸਤਾਦ ਗੁਲਾਮ ਅਲੀ ਖ਼ਾਨ ਵਰਗੇ ਪ੍ਰਸਿੱਧ ਉਸਤਾਦਾਂ ਤੋਂ ਸੰਗੀਤ ਦੇ ਗੁਰ ਸਿੱਖੇ। ਉਹਨਾਂ ਨੇ ਕਲਾਸੀਕਲ ਸੰਗੀਤ ਨਾਲ ਪੂਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ।


Aarti dhillon

Content Editor

Related News