ਫਟੀ ਹੋਈ ਨੈੱਟ ਆਊਟਫਿੱਟ ’ਚ ਜੈਕਲੀਨ ਨੇ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੇ ਆਖੀ ਇਹ ਗੱਲ

1/20/2021 11:55:58 AM

ਮੁੰਬਈ: ਅਦਾਕਾਰਾ ਜੈਕਲੀਨ ਫਰਨਾਂਡਿਸ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਜੈਕਲੀਨ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾ ਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਸਫੈਦ ਰੰਗ ਦੀ ਨੈੱਟ ਆਊਟਫਿੱਟ ’ਚ ਨਜ਼ਰ ਆ ਰਹੀ ਹੈ। 

PunjabKesari
ਬਿਨਾਂ ਮੇਕਅਪ ਲੁੱਕ ’ਚ ਜੈਕਲੀਨ ਬਹੁਤ ਖ਼ੂਬਸੂਰਤ ਲੱਗ ਰਹੀ ਹੈ ਪਰ ਇਨ੍ਹਾਂ ਤਸਵੀਰਾਂ ’ਚ ਜੈਕਲੀਨ ਤੋਂ ਇਕ ਅਜਿਹੀ ਗਲਤੀ ਹੋ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਜੈਕਲੀਨ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਜੈਕਲੀਨ ਦੀ ਡਰੈੱਸ ਥੋੜ੍ਹੀ ਫਟੀ ਹੋਈ ਹੈ।

PunjabKesari
ਜਿਵੇਂ ਹੀ ਪ੍ਰਸ਼ੰਸਕਾਂ ਦੀ ਨਜ਼ਰ ਜੈਕਲੀਨ ਦੀ ਇਸ ਆਊਟਫਿੱਟ ’ਤੇ ਪਈ ਤਾਂ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਪ੍ਰਸ਼ੰਸਕਾਂ ਦੇ ਕੁਮੈਂਟ...

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਜੈਕਲੀਨ ਨੇ ‘ਭੂਤ’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਤੋਂ ਇਲਾਵਾ ਜੈਕਲੀਨ ‘ਕਿਕ 2’,‘ਸਰਕਸ’ ਅਤੇ ‘ਬੱਚਨ ਪਾਂਡੇ’ ਵਰਗੀਆਂ ਕਈ ਫ਼ਿਲਮਾਂ ’ਚ ਨਜ਼ਰ ਆਉਣ ਵਾਲੀ ਹੈ।  

PunjabKesari


Aarti dhillon

Content Editor Aarti dhillon