ਜਦੋਂ ਜ਼ੀਨਤ ਦੇ ਲੱਕ ਦੁਆਲੇ ਬਾਂਹ ਪਾ ਕੇ ਅਮਿਤਾਭ ਲੇਟ ਗਏ
Wednesday, May 25, 2016 - 06:21 PM (IST)

ਮੁੰਬਈ : ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ''ਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨਾਲ ਇਕ ਯਾਦਗਾਰ ਤਸਵੀਰ ਸਾਂਝੀ ਕੀਤੀ ਹੈ। ਇਸ ''ਚ ਇਕ ਮੈਗਜ਼ੀਨ ਦੇ ਮੁਖ ਪੰਨੇ ''ਤੇ ਦੋਵੇਂ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਜ਼ੀਨਤ ਨੂੰ ਬੋਲਡ ਅਭਿਨੇਤਰੀਆਂ ''ਚ ਗਿਣਿਆ ਜਾਂਦਾ ਹੈ ਅਤੇ ਇਸ ਮੈਗਜ਼ੀਨ ਦੇ ਮੁਖ ਪੰਨੇ ''ਤੇ ਵੀ ਉਨ੍ਹਾਂ ਦਾ ਇਹੀ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਸ ''ਚ ਅਮਿਤਾਭ ਲੇਟੇ ਹੋਏ ਹਨ ਅਤੇ ਉਨ੍ਹਾਂ ਨੇ ਜ਼ੀਨਤ ਦੇ ਲੱਕ ਦੁਆਲੇ ਬਾਂਹ ਲਪੇਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਵੱਡੇ ਪਰਦੇ ''ਤੇ ਵੀ ਅਮਿਤਾਭ ਅਤੇ ਜ਼ੀਨਤ ਦੀ ਜੋੜੀ ਕਾਫੀ ਹਿੱਟ ਰਹੀ। ''70-''80 ਦੇ ਦਹਾਕੇ ''ਚ ਦੋਹਾਂ ਨੇ ਇਕੱਠਿਆਂ ''ਲਾਵਾਰਿਸ'', ''ਰੋਟੀ ਕੱਪੜਾ ਔਰ ਮਕਾਨ'', ''ਦੋਸਤਾਨਾ'' ਅਤੇ ''ਪੁਕਾਰ'' ਵਰਗੀਆਂ ਕਈ ਯਾਦਗਾਰ ਫਿਲਮਾਂ ਕੀਤੀਆਂ ਹਨ। ਹਾਲਾਂਕਿ ਜ਼ੀਨਤ ਹੁਣ ਫਿਲਮਾਂ ਤੋਂ ਦੂਰ ਹੋ ਗਈ ਹੈ, ਜਦਕਿ ਅਮਿਤਾਭ ਦੀ ਫਿਲਮ ''ਤੀਨ'' ਛੇਤੀ ਹੀ ਆਉਣ ਵਾਲੀ ਹੈ।