ਐਮੀ ਵਿਰਕ ਤੇ ਗਿੱਪੀ ਗਰੇਵਾਲ ਦੀ ਰਾਹ ''ਤੇ ਨਿਕਲੇ ਪਰਮੀਸ਼ ਵਰਮਾ, ਹੁਣ ਕਰਨਗੇ ਇਹ ਕੰਮ

Thursday, Nov 26, 2020 - 09:42 AM (IST)

ਐਮੀ ਵਿਰਕ ਤੇ ਗਿੱਪੀ ਗਰੇਵਾਲ ਦੀ ਰਾਹ ''ਤੇ ਨਿਕਲੇ ਪਰਮੀਸ਼ ਵਰਮਾ, ਹੁਣ ਕਰਨਗੇ ਇਹ ਕੰਮ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰ ਤੇ ਨਿਰਦੇਸ਼ਕ ਪਰਮੀਸ਼ ਵਰਮਾ ਹੁਣ ਨਿਰਮਾਤਾ ਦੇ ਤੌਰ 'ਤੇ ਕੰਮ ਕਰਨ ਜਾ ਰਹੇ ਹਨ। 'ਓਮਜੀ ਸਟਾਰ ਸਟੂਡੀਓ' (Omjee Star Studios) ਨਾਲ ਮਿਲ ਕੇ ਪਰਮੀਸ਼ ਵਰਮਾ 3 ਪੰਜਾਬੀ ਫ਼ਿਲਮਾਂ ਪ੍ਰੋਡਿਊਸ ਕਰਨਗੇ। ਇਹ ਫ਼ਿਲਮਾਂ 'Omjee Star Studios' ਤੇ 'Parmish Verma Films' ਦੇ ਬੈਨਰ ਹੇਠ ਰਿਲੀਜ਼ ਹੋਣਗੀਆਂ। ਬਾਕੀ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

PunjabKesari

ਪਰਮੀਸ਼ ਵਰਮਾ ਦਾ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕਰਨ ਦਾ ਫ਼ੈਸਲਾ ਅਜੀਬ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਨੂੰ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕਰਦੇ ਵੇਖਿਆ ਗਿਆ ਹੈ। ਐਮੀ ਵਿਰਕ, ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਜ਼ਿਆਦਾਤਰ ਫ਼ਿਲਮਾਂ ਨੂੰ ਖ਼ੁਦ ਪ੍ਰੋਡਿਊਸ ਕਰਦੇ ਹਨ। ਹੁਣ ਪਰਮੀਸ਼ ਵਰਮਾ ਨੇ ਵੀ ਇਸ ਰਾਹ 'ਚ ਕਦਮ ਰੱਖ ਲਿਆ ਹੈ।

PunjabKesari

ਪਰਮੀਸ਼ ਵਰਮਾ ਨੂੰ ਫ਼ਿਲਮਾਂ 'ਚ ਅਜੇ ਉਹ ਮੁਕਾਮ ਨਹੀਂ ਮਿਲਿਆ, ਜੋ ਉਨ੍ਹਾਂ ਨੂੰ ਗੀਤਾਂ 'ਚ ਨਿਰਦੇਸ਼ਕ ਵਜੋਂ ਮਿਲਿਆ ਸੀ। ਹੁਣ ਪ੍ਰੋਡਿਊਸਰ ਦੇ ਤੌਰ 'ਤੇ ਪਰਮੀਸ਼ ਕਾਮਯਾਬ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਰਮੀਸ਼ ਦਰਸ਼ਕਾਂ ਨੂੰ ਬਿਹਤਰ ਕੰਟੇਂਟ ਦੇਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਨੌਜਵਾਨ ਪੀੜ੍ਹੀ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ।

PunjabKesari


author

sunita

Content Editor

Related News