ਫਾਰਮੈਂਸ ਆਫ਼ ਦਿ ਈਅਰ-2025 : ਬਿਹਤਰੀਨ ਅਦਾਕਾਰੀ ਜਿਸ ਨੇ ਬਣਾਏ ਨਵੇਂ ਸਟੈਂਡਰਡਸ

Wednesday, Dec 17, 2025 - 10:16 AM (IST)

ਫਾਰਮੈਂਸ ਆਫ਼ ਦਿ ਈਅਰ-2025 : ਬਿਹਤਰੀਨ ਅਦਾਕਾਰੀ ਜਿਸ ਨੇ ਬਣਾਏ ਨਵੇਂ ਸਟੈਂਡਰਡਸ

ਮੁੰਬਈ- ਜਿਵੇਂ-ਜਿਵੇਂ 2025 ਖਤਮ ਹੋਣ ਵੱਲ ਵਧਿਆ, ਭਾਰਤੀ ਸਿਨੇਮਾ ਵਿਚ ਇਕ ਸਾਫ਼ ਬਦਲਾਅ ਦੇਖਣ ਨੂੰ ਮਿਲਿਆ, ਜਿੱਥੇ ਸਿਰਫ ਸਟਾਰਡਮ ਨਹੀਂ ਸਗੋਂ ਸੱਚੀ ਐਕਟਿੰਗ, ਭਰੋਸੇ ਅਤੇ ਕਿਰਦਾਰ ਦੀ ਡੂੰਘਾਈ ’ਤੇ ਧਿਆਨ ਰਿਹਾ। ਇਹ ਸਾਲ ਉਨ੍ਹਾਂ ਕਲਾਕਾਰਾਂ ਦਾ ਰਿਹਾ, ਜਿਨ੍ਹਾਂ ਨੇ ਵੱਖਰੇ ਅਤੇ ਚੁਣੌਤੀ ਭਰਪੂਰ ਰੋਲ ਚੁਣੇ, ਆਪਣੀ ਬਣੀ-ਬਣਾਈ ਇਮੇਜ ਤੋਂ ਬਾਹਰ ਨਿਕਲੇ ਅਤੇ ਅਜਿਹੀ ਪ੍ਰਫਾਰਮੈਂਸ ਦਿੱਤੀ, ਜੋ ਫਿਲਮ ਖਤਮ ਹੋਣ ਤੋਂ ਬਾਅਦ ਵੀ ਯਾਦ ਰਹੀ। ਪੀਰੀਅਡ ਫਿਲਮਾਂ ਤੋਂ ਲੈ ਕੇ ਅੱਜ ਦੀਆਂ ਭਾਵਨਾਤਮਕ ਕਹਾਣੀਆਂ ਤੱਕ, ਇਨ੍ਹਾਂ ਅਦਾਕਾਰਾਂ ਨੇ ਬਿਨਾਂ ਕਿਸੇ ਸ਼ੱਕ ਆਪਣੇ ਆਪ ਨੂੰ ਇਸ ਸਾਲ ਦੇ ਸਭ ਤੋਂ ਖਾਸ ਕਲਾਕਾਰਾਂ ਵੱਜੋਂ ਸਾਬਿਤ ਕੀਤਾ।

ਰਸ਼ਮਿਕਾ ਮੰਦਾਨਾ

ਫਿਲਮ ‘ਛਾਵਾ’ ਅਤੇ ‘ਦਿ ਗਰਲਫ੍ਰੈਂਡ’

ਰਸ਼ਮਿਕਾ ਮੰਦਾਨਾ ਲਈ ‘ਛਾਵਾ’ ਅਤੇ ‘ਦਿ ਗਰਲਫ੍ਰੈਂਡ’ ਨਾਲ ਇਹ ਸਾਲ ਬਹੁਤ ਖਾਸ ਰਿਹਾ। ‘ਛਾਵਾ’ ਵਿਚ ਤੇਜ਼ ਅਤੇ ਗੰਭੀਰ ਕਹਾਣੀ ਵਿਚ ਆਪਣੇ ਕਿਰਦਾਰ ਨੂੰ ਮਜ਼ਬੂਤੀ ਨਾਲ ਨਿਭਾਇਆ। ਉੱਥੇ ਹੀ, ‘ਦਿ ਗਰਲਫ੍ਰੈਂਡ ਵਿਚ ਇਕ ਵੱਖਰਾ ਅਤੇ ਨਾਜ਼ੁਕ ਰੂਪ ਦਿਖਾਇਆ, ਜਿਸ ਵਿਚ ਰਿਸ਼ਤਿਆਂ ਨੂੰ ਸੱਚਾਈ ਅਤੇ ਸਾਦਗੀ ਨਾਲ ਪੇਸ਼ ਕੀਤਾ। ਦੋਵਾਂ ਫਿਲਮਾਂ ਨੇ ਮਿਲ ਕੇ ਦਿਖਾਇਆ ਕਿ ਉਹ ਹੁਣ ਹੋਰ ਵੀ ਆਤਮ-ਵਿਸ਼ਵਾਸੀ ਹੋ ਰਹੀ ਹੈ।

ਰਿਸ਼ਭ ਸ਼ੈੱਟੀ

ਫਿਲਮ ‘ਕਾਂਤਾਰਾ ਚੈਪਟਰ 1’

‘ਕਾਂਤਾਰਾ ਚੈਪਟਰ 1’ ਵਿਚ ਰਿਸ਼ਭ ਸ਼ੈੱਟੀ ਦੀ ਐਕਟਿੰਗ ਵਿਚ ਜੋਸ਼, ਸੱਭਿਆਚਾਰ ਨਾਲ ਜੁੜਾਅ ਸਾਫ਼ ਨਜ਼ਰ ਆਇਆ। ਸਰੀਰ ਵਿਚ ਕੀਤੇ ਗਏ ਬਦਲਾਅ ਅਤੇ ਭਾਵਨਾਵਾਂ ਦੀ ਡੂੰਘਾਈ ਨੂੰ ਨਾਲ ਲੈ ਕੇ ਉਨ੍ਹਾਂ ਨੇ ਅਜਿਹੀ ਪ੍ਰਫਾਰਮੈਂਸ ਦਿੱਤੀ, ਜੋ ਬਹੁਤ ਸੱਚੀ ਅਤੇ ਪੂਰੀ ਤਰ੍ਹਾਂ ਡੁਬੋ ਦੇਣ ਵਾਲੀ ਲੱਗੀ। ਇਸ ਤੋਂ ਇਹ ਗੱਲ ਹੋਰ ਪੱਕੀ ਹੋ ਗਈ ਕਿ ਰਿਸ਼ਭ ਸ਼ੈੱਟੀ ਅਜਿਹੇ ਐਕਟਰ ਹਨ ਜੋ ਕਹਾਣੀ ਨੂੰ ਰਵਾਇਤ ਨਾਲ ਖੂਬਸੂਰਤੀ ਨਾਲ ਜੋੜਦੇ ਹਨ।

ਰਣਵੀਰ ਸਿੰਘ

ਫਿਲਮ ‘ਧੁਰੰਧਰ’

‘ਧੁਰੰਧਰ’ ਵਿਚ ਰਣਵੀਰ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਜ਼ੋਰਦਾਰ ਪ੍ਰਫਾਰਮੈਂਸ ਦਿੱਤੀ। ਉਨ੍ਹਾਂ ਨੇ ਇਕ ਅਜਿਹੇ ਕਿਰਦਾਰ ਨੂੰ ਨਿਭਾਇਆ, ਜੋ ਵੱਡੇ ਸੁਪਨਿਆਂ ਅਤੇ ਅੰਦਰ ਚੱਲ ਰਹੀ ਲੜਾਈ ਨਾਲ ਭਰਿਆ ਹੈ। ਰਣਵੀਰ ਨੇ ਇਸ ਵਾਰ ਗ਼ੁੱਸੇ ਵਾਲੀ ਐਕਟਿੰਗ ਅਤੇ ਬਿਲਕੁਲ ਸਹੀ ਭਾਵਨਾਵਾਂ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ। ਕਿਰਦਾਰ ਲਈ ਉਨ੍ਹਾਂ ਦਾ ਬਦਲਾਅ ਅਤੇ ਪੂਰੀ ਮਿਹਨਤ ਇਹ ਦਿਖਾਉਂਦੇ ਹਨ ਕਿ ਉਹ ਆਪਣੇ ਆਪ ਨੂੰ ਵਾਰ-ਵਾਰ ਨਵੇਂ ਅੰਦਾਜ਼ ਵਿਚ ਪੇਸ਼ ਕਰ ਸਕਦੇ ਹਨ।

ਯਾਮੀ ਗੌਤਮ

ਫਿਲਮ ‘ਧੂਮਧਾਮ’ ਅਤੇ ‘ਹੱਕ’

‘ਹੱਕ’ ਵਿਚ ਯਾਮੀ ਗੌਤਮ ਦੀ ਪ੍ਰਫਾਰਮੈਂਸ ਤਾਕਤ ਅਤੇ ਭਾਵਨਾਤਮਕ ਸਮਝ ਲਈ ਸਭ ਤੋਂ ਵੱਖਰੀ ਨਜ਼ਰ ਆਈ। ਇਸ ਨੂੰ ਇਸ ਸਾਲ ਦੀ ਚੰਗੀ ਅਦਾਕਾਰੀ ਵਿਚੋਂ ਇਕ ਮੰਨਿਆ ਗਿਆ। ਫਿਲਮ ਨੂੰ ਆਪਣੇ ਮਜ਼ਬੂਤ ਅਭਿਨੈ ਨਾਲ ਸੰਭਾਲਦੇ ਹੋਏ ਯਾਮੀ ਨੇ ਅਜਿਹੇ ਕਿਰਦਾਰ ਨੂੰ ਨਿਭਾਇਆ, ਜੋ ਸੱਚਾਈ ਅਤੇ ਅੰਦਰੂਨੀ ਮਜ਼ਬੂਤੀ ਨਾਲ ਚੱਲਦਾ ਹੈ। ਉਨ੍ਹਾਂ ਨੇ ਆਪਣੇ ਹਾਵਭਾਵ ਅਤੇ ਭਾਵਨਾਵਾਂ ਜ਼ਰਿਏ ਅਸਰ ਛੱਡਿਆ ।

ਕ੍ਰਿਤੀ ਸੈਨਨ

ਫਿਲਮ ‘ਤੇਰੇ ਇਸ਼ਕ ਮੇਂ’

‘ਤੇਰੇ ਇਸ਼ਕ ਮੇਂ’ ਵਿਚ ਕ੍ਰਿਤੀ ਸੈਨਨ ਨੇ ਭਾਵਨਾਵਾਂ ਨਾਲ ਭਰੀ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਉਨ੍ਹਾਂ ਨੇ ਪਿਆਰ, ਉਡੀਕ ਅਤੇ ਦਿਲ ਟੁੱਟਣ ਦੇ ਅਹਿਸਾਸ ਨੂੰ ਬਹੁਤ ਸਾਦੇ ਅਤੇ ਸ਼ਾਂਤ ਤਰੀਕੇ ਨਾਲ ਦਿਖਾਇਆ। ਇਹ ਕਿਰਦਾਰ ਉਨ੍ਹਾਂ ਦੇ ਕਰੀਅਰ ਦੇ ਇਕ ਨਵੇਂ ਅਤੇ ਸਮਝਦਾਰ ਦੌਰ ਨੂੰ ਦਿਖਾਉਂਦਾ ਹੈ, ਜਿਸ ਵਿਚ ਕ੍ਰਿਤੀ ਨੇ ਸਾਬਿਤ ਕੀਤਾ ਕਿ ਉਹ ਭਾਵਨਾਤਮਕ ਰੂਪ ਨਾਲ ਮੁਸ਼ਕਿਲ ਕਹਾਣੀਆਂ ਨੂੰ ਵੀ ਸੌਖਾਲੇ ਅਤੇ ਸੱਚਾਈ ਨਾਲ ਨਿਭਾ ਸਕਦੀ ਹੈ।

ਵਿੱਕੀ ਕੌਸ਼ਲ

ਫਿਲਮ ‘ਛਾਵਾ’

‘ਛਾਵਾ’ ਵਿਚ ਵਿੱਕੀ ਕੌਸ਼ਲ ਦੀ ਐਕਟਿੰਗ ਸਰੀਰਕ ਮਿਹਨਤ ਅਤੇ ਡੂੰਘੀਆਂ ਭਾਵਨਾਵਾਂ ਨਾਲ ਭਰੀ ਰਹੀ। ਉਨ੍ਹਾਂ ਨੇ ਇਤਿਹਾਸ ਨਾਲ ਜੁਡ਼ੇ ਕਿਰਦਾਰ ਨੂੰ ਇਨਸਾਨੀ ਕਮਜ਼ੋਰੀ ਨਾਲ ਪੇਸ਼ ਕੀਤਾ ਅਤੇ ਉਸ ਵਿਚ ਤਾਕਤ, ਤਿਆਗ ਅਤੇ ਸੱਚਾਈ ਸਾਫ਼ ਦਿਸੀ। ਉਨ੍ਹਾਂ ਦੀ ਦਮਦਾਰ ਹਾਜ਼ਰੀ ਅਤੇ ਪੂਰੇ ਮਨ ਨਾਲ ਕੀਤੀ ਗਈ ਐਕਟਿੰਗ ਨੇ ਇਸ ਕਿਰਦਾਰ ਨੂੰ ਮਜ਼ਬੂਤ ਵੀ ਬਣਾਇਆ ਅਤੇ ਲੋਕਾਂ ਨਾਲ ਜੁਡ਼ਣ ਲਾਇਕ ਵੀ, ਜਿਸ ਨਾਲ ਇਹ ਸਾਲ ਦੀ ਸਭ ਤੋਂ ਚੰਗੀ ਪ੍ਰਫਾਰਮੈਂਸ ਵਿਚੋਂ ਇਕ ਬਣ ਗਈ।

 


author

cherry

Content Editor

Related News