ਦੂਜੀ ਪ੍ਰੈਗਨੈਂਸੀ ’ਤੇ ਲੋਕਾਂ ਨੇ ਉਠਾਏ ਸਵਾਲ,ਦੇਬੀਨਾ ਨੇ ਗੁੱਸੇ ’ਚ ਕਿਹਾ -‘ਕੀ ਮੈਨੂੰ ਗਰਭਪਾਤ ਕਰਾਉਣਾ ਚਾਹੀਦਾ ਹੈ’

Thursday, Aug 18, 2022 - 05:28 PM (IST)

ਦੂਜੀ ਪ੍ਰੈਗਨੈਂਸੀ ’ਤੇ ਲੋਕਾਂ ਨੇ ਉਠਾਏ ਸਵਾਲ,ਦੇਬੀਨਾ ਨੇ ਗੁੱਸੇ ’ਚ ਕਿਹਾ -‘ਕੀ ਮੈਨੂੰ ਗਰਭਪਾਤ ਕਰਾਉਣਾ ਚਾਹੀਦਾ ਹੈ’

ਬਾਲੀਵੁੱਡ ਡੈਸਕ- ਮਸ਼ਹੂਰ ਅਦਾਕਾਰਾ ਦੇਬੀਨਾ ਬੈਨਰਜੀ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਚਾਰ ਮਹੀਨੇ ਪਹਿਲਾਂ ਹੀ ਧੀ ਦੀ ਮਾਂ ਬਣੀ ਇਸ ਅਦਾਕਾਰਾ ਨੇ ਹਾਲ ਹੀ ’ਚ ਆਪਣੀ ਦੂਜੀ ਗਰਭਅਵਸਥਾ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਉਹ ਸੁਰਖੀਆਂ ’ਚ ਆ ਗਈ। ਦੇਬੀਨਾ ਨੇ ਪਤੀ ਗੁਰਮੀਤ ਅਤੇ ਬੇਟੀ ਲਿਆਨਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਫਿਰ ਤੋਂ ਇਕ ਹੋਰ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਕਈ ਲੋਕਾਂ ਨੇ ਉਸ ਦੀ ਜਲਦੀ ਪ੍ਰੈਗਨੈਂਸੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦਾ ਹਾਲ ਹੀ ’ਚ ਅਦਾਕਾਰਾ ਨੇ ਕਰਾਰਾ ਜਵਾਬ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਦਰਅਸਲ ਲਾਈਵ ਦੌਰਾਨ ਇਕ ਵਿਅਕਤੀ ਨੇ ਦੇਬੀਨਾ ਨੂੰ ਕਿਹਾ ਕਿ ਦੂਜੇ ਬੱਚੇ ਤੋਂ ਪਹਿਲਾਂ ਉਸ ਨੂੰ ਲਿਆਨਾ ਚੌਧਰੀ ਨੂੰ ਸਮਾਂ ਦੇਣਾ ਚਾਹੀਦਾ ਸੀ। ਇਸ ਦੇ ਦੇਬੀਨਾ ਨੇ ਕਰਾਰਾ ਜਵਾਬ ਦਿੰਦੇ ਕਿਹਾ ਕਿ ਜਿਨ੍ਹਾਂ ਦੇ ਜੁੜਵਾਂ ਬੱਚੇ ਹਨ, ਉਹ ਲੋਕ ਕੀ ਕਰਦੇ ਹਨ। 

PunjabKesari

ਇਸ ਦੇ ਨਾਲ ਦੂਸਰੇ ਯੂਜ਼ਰ ਨੇ ਕਿਹਾ ਕਿ ਪਹਿਲੀ ਵਾਰ ਗਰਭ ਧਾਰਨ ਕਰਨ ’ਚ ਕਾਫ਼ੀ ਦਿੱਕਤ ਹੋਈ ਸੀ। ਇਸ ਲਈ ਉਨ੍ਹਾਂ ਨੂੰ ਦੋ ਸਾਲ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਇਸ ’ਤੇ ਦੇਬੀਨਾ ਨੇ ਜਵਾਬ ਦਿੱਤਾ ਕਿ ਇਸ ਸਥਿਤੀ ’ਚ ਮੈਂ ਕੀ ਕਹਾਂ, ਮੈਂ ਇਸ ਨੂੰ ਚਮਤਕਾਰ ਮੰਨਾ, ਕੀ ਮੈਂ ਗਰਭਪਾਤ ਕਰਵਾ ਦਿਆ। ਹਾਲਾਂਕਿ ਇਸ ਦੌਰਾਨ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਦੁਬਾਰਾ ਗਰਭਵਤੀ ਹੋਣ 'ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ‘ਬਿੱਗ ਬੌਸ 16’ ਲਈ ਵਧਾਈ ਫ਼ੀਸ, ‘KGF2’ ਦੇ ਬਜਟ ਤੋਂ 10 ਗੁਣਾ ਜ਼ਿਆਦਾ ਹੈ ਰਕਮ

ਦੱਸ ਦੇਈਏ ਕਿ ਦੇਬੀਨਾ ਅਤੇ ਗੁਰਮੀਤ ਦਾ ਵਿਆਹ ਸਾਲ 2011 ’ਚ ਹੋਇਆ ਸੀ ਅਤੇ ਵਿਆਹ ਦੇ 11 ਸਾਲ ਬਾਅਦ ਜੋੜੇ ਨੇ 3 ਅਪ੍ਰੈਲ ਨੂੰ ਧੀ ਲਿਆਨਾ ਦਾ ਸਵਾਗਤ ਕੀਤਾ, ਜਿਸ ਦੇ ਆਉਣ ਨਾਲ ਜੋੜੇ ਦੀਆਂ ਖੁਸ਼ੀਆਂ ਹੋਰ ਵੀ ਵਧ ਗਈਆਂ।


 


author

Shivani Bassan

Content Editor

Related News