ਬੋਲਡ ਕੰਟੈਂਟ ਕਾਰਨ ਰਾਧਿਕਾ ਦਾ ਬਾਈਕਾਟ ਕਰਨ ਦੀ ਉੱਠੀ ਮੰਗ, ਭਾਰਤੀ ਸੰਸਕ੍ਰਿਤੀ ਖ਼ਰਾਬ ਕਰਨ ਦੇ ਦੋਸ਼

Saturday, Aug 14, 2021 - 10:24 AM (IST)

ਬੋਲਡ ਕੰਟੈਂਟ ਕਾਰਨ ਰਾਧਿਕਾ ਦਾ ਬਾਈਕਾਟ ਕਰਨ ਦੀ ਉੱਠੀ ਮੰਗ, ਭਾਰਤੀ ਸੰਸਕ੍ਰਿਤੀ ਖ਼ਰਾਬ ਕਰਨ ਦੇ ਦੋਸ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਆਪਣੀ ਫ਼ਿਲਮ 'ਪਾਚਰਡ' ਦੀ ਇਕ ਪੁਰਾਣੀ ਤਸਵੀਰ ਨੂੰ ਲੈ ਕੇ ਵਿਵਾਦਾਂ 'ਚ ਆ ਗਈ ਹੈ। ਟਵਿੱਟਰ 'ਤੇ ਉਨ੍ਹਾਂ ਖ਼ਿਲਾਫ਼ #BoycottRadhikaApte ਟਰੈਂਡ ਚੱਲ ਰਿਹਾ ਹੈ। ਇਸ ਤਸਵੀਰ 'ਚ ਰਾਧਿਕਾ ਇੰਟੀਮੇਟ ਸੀਨ 'ਚ ਦਿਖ ਰਹੀ ਹੈ। ਨੇਟਿਜੰਸ ਨੂੰ ਉਨ੍ਹਾਂ ਦੀ ਇਹ ਤਸਵੀਰ ਇਤਰਾਜ਼ਯੋਗ ਲੱਗ ਰਹੀ ਹੈ। ਇਸ ਟਰੈਂਡ ਤਹਿਤ ਹੁਣ ਤਕ 25 ਹਜ਼ਾਰ ਤੋਂ ਜ਼ਿਆਦਾ ਟਵੀਟ ਕੀਤੇ ਜਾ ਚੁੱਕੇ ਹਨ।

PunjabKesari
ਸੋਸ਼ਲ ਮੀਡੀਆ 'ਤੇ ਯੂਜ਼ਰਸ ਉਨ੍ਹਾਂ 'ਤੇ ਅਸ਼ਲੀਲ ਕੰਟੈਂਟ ਪੇਸ਼ ਕਰਨ ਦੇ ਇਲਜ਼ਾਮ ਲਾ ਰਹੇ ਹਨ। ਕੁਝ ਯੂਜ਼ਰਸ ਉਨ੍ਹਾਂ 'ਤੇ ਭਾਰਤੀ ਸੰਸਕ੍ਰਿਤੀ ਨੂੰ ਖਰਾਬ ਕਰਨ ਦਾ ਇਲਜ਼ਾਮ ਲਾ ਰਹੇ ਹਨ। ਇਕ ਯੂਜ਼ਰ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਰਾਧਿਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਦਿਲ ਹੁਸੈਨ ਤੇ ਤਨਿਸ਼ਟਾ ਚੈਟਰਜੀ ਨਾਲ ਕਈ ਲਵ ਮੇਕਿੰਗ ਸੀਨਸ ਕਰ ਰਹੀ ਹੈ।

PunjabKesari

ਜਲਦ ਹੀ ਫ਼ਿਲਮ 'ਮੋਨਿਕਾ' 'ਚ ਆਵੇਗੀ ਨਜ਼ਰ 
ਰਾਧਿਕਾ ਆਪਟੇ ਕਈ ਵੈੱਬ ਸੀਰੀਜ਼ 'ਤੇ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਵਜ੍ਹਾ ਨਾਲ ਫ਼ਿਲਮ ਇੰਡਸਟਰੀ 'ਚ ਖ਼ਾਸ ਥਾਂ ਬਣਾਈ ਹੈ। ਰਾਧਿਕਾ ਜਲਦ ਹੀ ਫ਼ਿਲਮ 'ਮੋਨਿਕਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮ 'ਓ ਮਾਈ ਡਾਰਲਿੰਗ' 'ਚ ਰਾਜਕੁਮਾਰ ਰਾਵ ਦੇ ਨਾਲ ਦਿਖਾਈ ਦੇਵੇਗੀ।

PunjabKesari

ਉਨ੍ਹਾਂ ਨੂੰ ਆਖਰੀ ਵਾਰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫ਼ਿਲਮ 'ਰਾਤ ਅਕੇਲੀ ਹੈ' 'ਚ ਨਵਾਜ਼ੁਦੀਨ ਸਿਦੀਕੀ ਨਾਲ ਦੇਖਿਆ ਗਿਆ ਸੀ। ਰਾਧਿਕਾ ਫ਼ਿਲਮਾਂ ਨੂੰ ਬਿਹਤਰ ਬਣਾਉਣ ਲਈ ਆਪਣਾ ਬੈਸਟ ਰੋਲ ਅਦਾ ਕਰਦੀ ਹੈ। ਇਹੀ ਵਜ੍ਹਾ ਹੈ ਕਿ ਲੋਕ ਉਨ੍ਹਾਂ ਦੀ ਅਦਾਕਾਰੀ ਪਸੰਦ ਕਰਦੇ ਹਨ। ਹਾਲਾਂਕਿ ਕੁਝ ਲੋਕ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਟਰੋਲ ਕਰਦੇ ਰਹਿੰਦੇ ਹਨ।

PunjabKesari


author

sunita

Content Editor

Related News