ਜਬਰ-ਜ਼ਿਨਾਹ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਮਿਲੀ ਜ਼ਮਾਨਤ

2021-06-15T14:38:12.953

ਮੁੰਬਈ (ਬਿਊਰੋ)– ਨਾਬਾਲਿਗ ਨਾਲ ਜਬਰ-ਜ਼ਿਨਾਹ ਦੇ ਕੇਸ ’ਚ ਫਸੇ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਵਸਈ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। 4 ਜੂਨ ਨੂੰ ਪੁਲਸ ਨੇ ਪਰਲ ਵੀ ਪੁਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਨੇ ਅਦਾਕਾਰ ਦੀ ਬੇਲ ਦੀ ਪੁਸ਼ਟੀ ਕੀਤੀ ਹੈ। ਪਰਲ ਨੂੰ ਜਿਵੇਂ ਹੀ ਜ਼ਮਾਨਤ ਮਿਲੀ, ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸ਼ੰਸਕ ‘We Support Pearl’ ਟਰੈਂਡ ਕਰਵਾ ਰਹੇ ਹਨ।

ਗ੍ਰਿਫ਼ਤਾਰ ਹੋਣ ਤੋਂ ਬਾਅਦ 5 ਜੂਨ ਨੂੰ ਪਰਲ ਵੀ ਪੁਰੀ ਨੂੰ ਵਸਈ ਕੋਰਟ ’ਚ ਪੇਸ਼ ਕੀਤਾ ਗਿਆ ਸੀ, ਜਿਥੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ। ਕੋਰਟ ਨੇ ਪਰਲ ਵੀ ਪੁਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਦੀ ਬਰਸੀ ਮੌਕੇ ਸਾਰਾ ਅਲੀ ਖ਼ਾਨ ਨੇ ਸਾਂਝੀ ਕੀਤੀ ਪੋਸਟ, ਲੋਕਾਂ ਨੇ ਕੁਮੈਂਟਾਂ ’ਚ ਕੱਢਿਆ ਗੁੱਸਾ

ਇਸ ਤੋਂ ਬਾਅਦ 11 ਜੂਨ ਨੂੰ ਪਰਲ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਨੇ ਮੁੜ ਤੋਂ ਖਾਰਜ ਕਰ ਦਿੱਤਾ ਸੀ। ਹੁਣ ਆਖਿਰਕਾਰ ਬਾਅਦ ’ਚ ਅਦਾਕਾਰ ਨੂੰ ਕੋਰਟ ਨੇ ਜ਼ਮਾਨਤ ਨੇ ਦਿੱਤੀ ਹੈ।

ਪਰਲ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਸ ਦੀ ਚੰਗੀ ਫੈਨ ਫਾਲੋਇੰਗ ਹੈ। ਪਰਲ ’ਤੇ ਜਬਰ-ਜ਼ਿਨਾਹ ਵਰਗਾ ਗੰਭੀਰ ਦੋਸ਼ ਲੱਗਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਤੇ ਨਜ਼ਦੀਕੀ ਸਾਥੀ ਹੈਰਾਨ ਹੋ ਗਏ ਸਨ। ਹਾਲਾਂਕਿ ਕਿਸੇ ਨੇ ਵੀ ਪਰਲ ’ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸੱਚ ਨਹੀਂ ਮੰਨਿਆ ਹੈ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਸਮੇਤ ਪਰਲ ਨੂੰ ਜਾਣਨ ਵਾਲੇ ਸਿਤਾਰਿਆਂ ਨੇ ਮੁਹਿੰਮ ਚਲਾਈ ਤੇ ਪਰਲ ਲਈ ਨਿਆਂ ਮੰਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh