ਰੇਪ ਕੇਸ ''ਚ ਫਸੇ ਪਰਲ ਵੀ ਪੁਰੀ ਨੂੰ ਲੱਗਾ ਵੱਡਾ ਝਟਕਾ, ਦੋਸਤ ਨੇ ਬਿਆਨ ਕੀਤਾ ਹਾਲ

06/19/2021 1:19:30 PM

ਮੁੰਬਈ (ਬਿਊਰੋ) : ਹਾਲ ਹੀ 'ਚ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਪੁਲਸ ਨੇ ਇੱਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਪਰਲ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਫ਼ਿਲਹਾਲ ਇਸ ਸਮੇਂ ਪਰਲ ਜ਼ਮਾਨਤ 'ਤੇ ਬਾਹਰ ਹੈ। ਉਸ ਦੀ ਦੋਸਤ ਰਸ਼ਮੀ ਆਰੀਆ ਦਾ ਕਹਿਣਾ ਹੈ ਕਿ ''ਬੇਲ 'ਤੇ ਜਦੋਂ ਤੋਂ ਪਰਲ ਬਾਹਰ ਆਇਆ ਹੈ, ਉਹ ਸਦਮੇ 'ਚ ਹੈ। ਰਸ਼ਮੀ ਨੇ ਪਰਲ ਦਾ ਹਾਲ ਬਿਆਨ ਕੀਤਾ ਹੈ।

ਜ਼ਮਾਨਤ ਤੋਂ ਛੁੱਟਣ ਤੋਂ ਬਾਅਦ ਪਰਲ ਦਾ ਹਾਲ?

ਪਿੰਕਵਿਲਾ ਨਾਲ ਗੱਲਬਾਤ ਕਰਦਿਆਂ ਰਸ਼ਮੀ ਸ਼ਰਮਾ ਨੇ ਦੱਸਿਆ ਕਿ ''ਪਰਲ ਬੇਕਸੂਰ ਹੈ। ਉਹ ਈਮਾਨਦਾਰ ਲੜਕਾ ਹੈ। ਰਸ਼ਮੀ ਪਰਲ ਦੀ ਕਰੀਬੀ ਦੋਸਤ ਹੈ। ਉਹ ਕਹਿੰਦੀ ਹੈ, ਜਦੋਂ ਤੋਂ ਉਹ ਜ਼ਮਾਨਤ 'ਤੇ ਵਾਪਸ ਆਇਆ ਹੈ ਤਾਂ ਉਹ ਸਦਮੇ 'ਚ ਹੈ। ਮੈਂ ਉਸ ਦੀ ਕਰੀਬੀ ਦੋਸਤ ਹਾਂ। ਇਸ ਲਈ ਮੈਂ ਜਾਣਦੀ ਹਾਂ ਕਿ ਉਹ ਨਿਰਦੋਸ਼ ਹੈ। ਰਸ਼ਮੀ ਨੇ ਪਰਲ 'ਤੇ ਲੱਗੇ ਦੋਸ਼ਾਂ ਨੂੰ ਗੰਦਾ ਕਰਾਰ ਦਿੱਤਾ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਅਤੇ ਪੂਰੀ ਉਮੀਦ ਹੈ ਕਿ ਸੱਚ ਨਿਸ਼ਚਤ ਹੀ ਸਾਰਿਆਂ ਸਾਹਮਣੇ ਆਵੇਗਾ।''

PunjabKesari

ਰਸ਼ਮੀ ਅਨੁਸਾਰ, ਪਰਲ ਨੇ ਜ਼ਿੰਦਗੀ ਦਾ ਬਹੁਤ ਬੁਰਾ ਦੌਰ ਵੇਖਿਆ ਹੈ। ਉਹ ਕਹਿੰਦੀ ਹੈ ''ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਪਰਲ ਅਤੇ ਉਸ ਦੀ ਮਾਂ ਠੀਕ ਰਹੇ। ਇਸ ਤੋਂ ਜ਼ਿਆਦਾ ਅਸੀਂ ਇਸ ਸਮੇਂ ਕੁਝ ਨਹੀਂ ਕਹਿ ਸਕਦੇ ਪਰ ਸੱਚ ਜਲਦ ਹੀ ਸਾਹਮਣੇ ਆਵੇਗਾ, ਇਹ ਮੇਰੀ ਗਰੰਟੀ ਹੈ। ਇਸ ਸਮੇਂ ਅਸੀਂ ਵਧੇਰੇ ਵੇਰਵੇ ਸਾਂਝੇ ਨਹੀਂ ਕਰ ਸਕਦੇ। ਸਾਨੂੰ ਨਿਆਂ ਚਾਹੀਦਾ ਹੈ। ਸੱਚ ਦਾ ਵੱਡਾ ਹਿੱਸਾ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ, ਜੋ ਨਹੀਂ ਆਇਆ ਉਹ ਵੀ ਜਲਦ ਹੀ ਸਾਹਮਣੇ ਆ ਜਾਵੇਗਾ।''

PunjabKesari

ਪਰਲ ਵੀ ਪੁਰੀ ਨੂੰ ਬਲਾਤਕਾਰ ਦੇ ਕੇਸ 'ਚ 15 ਜੂਨ 2021 ਨੂੰ ਜ਼ਮਾਨਤ ਮਿਲੀ ਸੀ। ਪਰਲ ਨੂੰ ਇੰਡਸਟਰੀ ਦੇ ਉਸ ਦੇ ਦੋਸਤਾਂ ਦਾ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈ। ਪਰਲ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਰਲ ਇੱਕ ਮਸ਼ਹੂਰ ਟੀ. ਵੀ. ਅਦਾਕਾਰ ਹੈ, ਜੋ ਕਈ ਵੱਡੇ ਸ਼ੋਅ ਦਾ ਹਿੱਸਾ ਰਿਹਾ ਹੈ। ਸੀਰੀਅਲ 'ਨਾਗਿਨ' ਤੋਂ ਪਰਲ ਨੂੰ ਪ੍ਰਸਿੱਧੀ ਮਿਲੀ ਹੈ।


sunita

Content Editor

Related News