‘ਪੁਆੜਾ’ ਫ਼ਿਲਮ ਦਾ ਟਾਈਟਲ ਟਰੈਕ ‘ਪੈ ਗਿਆ ਪੁਆੜਾ’ ਰਿਲੀਜ਼, ਦੇਖੋ ਮਸਤੀ ਭਰੀ ਵੀਡੀਓ

Saturday, Aug 07, 2021 - 12:49 PM (IST)

‘ਪੁਆੜਾ’ ਫ਼ਿਲਮ ਦਾ ਟਾਈਟਲ ਟਰੈਕ ‘ਪੈ ਗਿਆ ਪੁਆੜਾ’ ਰਿਲੀਜ਼, ਦੇਖੋ ਮਸਤੀ ਭਰੀ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ ਇਨ੍ਹੀਂ ਦਿਨੀਂ ਚਰਚਾ ’ਚ ਬਣੀ ਹੋਈ ਹੈ। ਹਾਲ ਹੀ ’ਚ ‘ਪੁਆੜਾ’ ਫ਼ਿਲਮ ਦਾ ਟਾਈਟਲ ਟਰੈਕ ‘ਪੈ ਗਿਆ ਪੁਆੜਾ’ ਰਿਲੀਜ਼ ਹੋਇਆ ਹੈ। ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ।

ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਕੰਪੋਜ਼ੀਸ਼ਨ ਵੀ ਉਸੇ ਦੀ ਹੈ। ਗੀਤ ਨੂੰ ਮਿਊਜ਼ਿਕ ‘ਵੀ ਰੈਕਸ ਮਿਊਜ਼ਿਕ’ (ਰਾਕੇਸ਼ ਵਰਮਾ) ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਸ਼ਰਲਿਨ ਚੋਪੜਾ ਕੋਲੋਂ ਪੁੱਛਗਿੱਛ, ਮੁੰਬਈ ਪੁਲਸ ਨੂੰ ਸੌਂਪੇ ਅਹਿਮ ਦਸਤਾਵੇਜ਼

ਦੱਸ ਦੇਈਏ ਕਿ ‘ਪੁਆੜਾ’ 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਰੁਪਿੰਦਰ ਚਾਹਲ ਨੇ ਡਾਇਰੈਕਟ ਕੀਤੀ ਹੈ। ਇਸ ਦੇ ਪ੍ਰੋਡਿਊਸਰ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਹਨ।

ਫ਼ਿਲਮ ’ਚ ਐਮੀ ਵਿਰਕ, ਸੋਨਮ ਬਾਜਵਾ, ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News