ਆਪਣੀ ਲਾੜੀ ਪਾਇਲ ਨੂੰ ਬਾਹਾਂ ''ਚ ਲੈ ਕੇ ਹਲਦੀ ਸਮਾਰੋਹ ''ਚ ਪਹੁੰਚੇ ਸੰਗਰਾਮ, ਦੇਖੋ ਖੂਬਸੂਰਤ ਤਸਵੀਰਾਂ

Sunday, Jul 10, 2022 - 01:55 PM (IST)

ਆਪਣੀ ਲਾੜੀ ਪਾਇਲ ਨੂੰ ਬਾਹਾਂ ''ਚ ਲੈ ਕੇ ਹਲਦੀ ਸਮਾਰੋਹ ''ਚ ਪਹੁੰਚੇ ਸੰਗਰਾਮ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਰਿਐਲਿਟੀ ਸ਼ੋਅ 'ਲਾਕਅਪ' 'ਚ ਨਜ਼ਰ ਆ ਚੁੱਕੀ ਅਦਾਕਾਰਾ ਪਾਇਲ ਰੋਹਤਗੀ ਆਪਣੇ ਪਾਰਟਨਰ ਸੰਗਰਾਮ ਸਿੰਘ ਨਾਲ 9 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਨ੍ਹਾਂ ਦਾ ਵਿਆਹ ਖ਼ਾਸ ਲੋਕਾਂ ਦੇ ਵਿਚਾਲੇ ਕਾਫੀ ਧੂਮਧਾਮ ਨਾਲ ਹੋਇਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਤਸਵੀਰਾਂ ਦੇ ਵਿਚਾਲੇ ਹੁਣ ਜੋੜੇ ਦੀਆਂ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਇੰਟਰਨੈੱਟ 'ਤੇ ਖੂਬ ਧਮਾਲ ਮਚਾ ਰਹੀਆਂ ਹਨ।

PunjabKesari
ਹਲਦੀ ਸੈਰੇਮਨੀ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਾਇਲ-ਸੰਗਰਾਮ ਪੀਲੇ ਰੰਗ ਦੀ ਆਊਟਫਿੱਟ 'ਚ ਸੁੰਦਰ ਲੱਗ ਰਹੇ ਹਨ। ਪੀਲੇ ਲਹਿੰਗੇ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ।

PunjabKesari
ਹਲਦੀ ਦੇ ਸਮੇਂ ਜੋੜੇ ਨੂੰ ਵੱਖ-ਵੱਖ ਟਬ 'ਚ ਬਿਠਾਇਆ ਗਿਆ। ਸ਼ਰਟਲੈੱਸ ਸੰਗਰਾਮ ਨੂੰ ਰਗੜ-ਰਗੜ ਕੇ ਖੂਬ ਹਲਦੀ ਲਗਾਈ ਗਈ। ਉਧਰ ਪਾਇਲ ਨੂੰ ਵੀ ਖੂਬ ਹਲਦੀ ਲਗਾਈ ਗਈ। ਦੋਵਾਂ ਦੇ ਉਪਰ ਫੁੱਲਾਂ ਦੀ ਬਰਸਾਤ ਕੀਤੀ ਗਈ। 

PunjabKesari
ਖੂਬ ਮੌਜ ਮਸਤੀ ਦੇ ਨਾਲ ਦੋਵਾਂ ਦੀ ਹਲਦੀ ਸੈਰੇਮਨੀ ਹੋਈ। ਕੁਝ ਤਸਵੀਰਾਂ 'ਚ ਸੰਗਰਾਮ ਆਪਣੀ ਪਾਇਲ ਨੂੰ ਬਾਹਾਂ 'ਚ ਲਏ ਪੋਜ਼ ਦਿੰਦੇ ਨਜ਼ਰ ਆਏ। 

PunjabKesari
ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਲਈ ਖੂਬ ਵਧਾਈਆਂ ਵੀ ਦੇ ਰਹੇ ਹਨ।


author

Aarti dhillon

Content Editor

Related News