ਪਾਇਲ ਰੋਹਾਤਗੀ ਨੇ ਉਡਾਇਆ ਕੰਗਨਾ ਦੀ ਫ਼ਿਲਮ ‘ਧਾਕੜ’ ਦਾ ਮਜ਼ਾਕ, ਜਾਣੋ ਕੀ ਕਿਹਾ

Monday, May 23, 2022 - 04:20 PM (IST)

ਪਾਇਲ ਰੋਹਾਤਗੀ ਨੇ ਉਡਾਇਆ ਕੰਗਨਾ ਦੀ ਫ਼ਿਲਮ ‘ਧਾਕੜ’ ਦਾ ਮਜ਼ਾਕ, ਜਾਣੋ ਕੀ ਕਿਹਾ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਪਾਇਲ ਰੋਹਾਤਗੀ ਨੇ ਇਕ ਵਾਰ ਮੁੜ ਕੰਗਨਾ ਰਣੌਤ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਇਲ ਨੇ ਹਾਲ ਹੀ ’ਚ ਕੰਗਨਾ ਦੀ ਫ਼ਿਲਮ ‘ਧਾਕੜ’ ਦੀ ਸਕ੍ਰੀਨਿੰਗ ’ਚ ਸ਼ਿਰਕਤ ਕੀਤੀ ਸੀ ਤੇ ਬਾਅਦ ’ਚ ਉਸ ਨੇ ਕਿਹਾ ਕਿ ਕੰਗਨਾ ਉਸ ਪ੍ਰਤੀ ਸਹੀ ਨਹੀਂ ਸੀ। ਪਾਇਲ ਨੇ ਕਿਹਾ ਕਿ ਉਹ ਪ੍ਰੀਮੀਅਰ ਲਈ ਗਈ ਸੀ ਕਿਉਂਕਿ ਫ਼ਿਲਮ ਦਾ ਨਿਰਮਾਣ ਸੋਹੇਲ ਮਕਲਾਈ ਨੇ ਕੀਤਾ ਹੈ, ਜੋ ਉਸ ਦੇ ਮੰਗੇਤਰ ਸੰਗ੍ਰਾਮ ਸਿੰਘ ਦੇ ਦੋਸਤ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ 4 ਜੂਨ ਨੂੰ ਹੋਣ ਵਾਲੇ ਸ਼ੋਅ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਲੋਕਾਂ ਨੇ ਆਖੀਆਂ ਇਹ ਗੱਲਾਂ

ਉਸ ਨੇ ਕਿਹਾ ਕਿ ‘ਧਾਕੜ’ ਦੀ ਅਦਾਕਾਰਾ ਨਾਲ ਗੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਉਸ ਦੇ ਪ੍ਰਤੀ ਕਾਫੀ ਰੁੱਖੀ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਦੀ ਤਾਰੀਫ਼ ਕਰਦਿਆਂ ਲਿਖਿਆ, ‘‘ਰੰਗੋਲੀ ਤੂੰ ਚੰਗੀ ਇਨਸਾਨ ਹੈ ਪਰ ਤੇਰੀ ਭੈਣ ਮੈਨੂੰ ਦੇਖ ਕੇ ਖ਼ੁਸ਼ ਨਹੀਂ ਸੀ। ਉਹ ਨਾਰਾਜ਼ ਸੀ।’’

ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਕੰਗਨਾ ‘ਲੌਕ ਅੱਪ’ ਦੇ ਆਪਣੇ ਜੇਤੂ ਨੂੰ ਸਹੀ ਠਹਿਰਾਉਣ ਲਈ ਗਲਤ ਇੰਟਰਵਿਊ ਦੇ ਰਹੀ ਸੀ। ਮੈਨੂੰ ਆਪਣੇ ਵਿਵੇਕ ਪ੍ਰਤੀ ਈਮਾਨਦਾਰ ਹੋਣਾ ਹੋਵੇਗਾ। ਕੈਮਰੇ ਦੇ ਪਿੱਛੇ ਲੋਕ ਹਨ, ਜੋ ਇਕ ਫ਼ਿਲਮ ’ਚ ਆਪਣੀ ਮਿਹਨਤ ਦੀ ਕਮਾਈ ਦੀ ਇਨਵੈਸਟਮੈਂਟ ਕਰਦੇ ਹਨ।’’

ਪਾਇਲ ਨੇ ਅੱਗੇ ਕਿਹਾ, ‘‘ਮੈਂ ਉਥੇ ਗਈ ਸੀ ਕਿਉਂਕਿ ਸੋਹੇਲ ਮਕਲਾਈ ਜੀ ਸੰਗ੍ਰਾਮ ਦੇ ਦੋਸਤ ਹਨ। ਮੇਰੀ ਪੋਸਟ ’ਚ ਜਦੋਂ ਮੈਂ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਫਲਾਪ ਹੋਣੀ ਚਾਹੀਦੀ ਹੈ ਕਿਉਂਕਿ ਉਹ ਮੈਨੂੰ ਆਪਣੇ ਰਿਐਲਿਟੀ ਸ਼ੋਅ ’ਚ ਮੇਰੇ ਲਈ ਬਦਮਾਸ਼ ਸ਼ਬਦ ਦੀ ਵਰਤੋਂ ਕਰ ਰਹੀ ਸੀ। ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਦੇਖ ਕੇ ਖ਼ੁਸ਼ ਨਹੀਂ ਸੀ।’’

ਫ਼ਿਲਮ ਦੇ ਬਾਕਸ ਆਫਿਸ ਕਲੈਕਸ਼ਨ ਨੂੰ ਦੁਖੀ ਦੱਸਦਿਆਂ ਪਾਇਲ ਨੇ ਮੁਨਵਰ ਫਾਰੂਕੀ ਤੇ ਉਸ ਦੀ ਫੈਨ ਫਾਲੋਇੰਗ ਦਾ ਮਜ਼ਾਕ ਉਡਾਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News