ਹਿੰਦੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਡੀ ਫ਼ਿਲਮ 'ਪਠਾਨ', ਤੋੜੇ ਕਈ ਰਿਕਾਰਡ

02/18/2023 3:16:49 PM

ਮੁੰਬਈ (ਵਿਸ਼ੇਸ਼) – ਸਿਧਾਰਥ ਆਨੰਦ ਵਲੋਂ ਨਿਰਦੇਸ਼ਿਤ ਯਸ਼ਰਾਜ ਫਿਲਮਜ਼ ਦੀ ‘ਪਠਾਨ’ ਹੁਣ ਇਕ ਇਤਿਹਾਸਕ ਆਲ-ਟਾਈਮ ਬਲਾਕਬਸਟਰ ਬਣ ਗਈ ਹੈ ਅਤੇ ਇਹ ਘਰੇਲੂ ਅਤੇ ਵਿਦੇਸ਼ੀ ਬਾਕਸ ਆਫ਼ਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 'ਪਠਾਨ' ਇਸ ਸਮੇਂ ਦੁਨੀਆ ਭਰ ਵਿਚ 970 ਕਰੋੜ ਦੀ ਕਮਾਈ ਦੇ ਨਾਲ ਹਿੰਦੀ ਸਿਨੇਮਾ ਦੇ ਇਤਿਹਾਸ ਵਿਚ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਹੈ ਅਤੇ ਯਸ਼ਰਾਜ ਫਿਲਮਜ਼ ਦੇ ਮਸ਼ਹੂਰ ਸਪਾਈ ਯੂਨੀਵਰਜ਼ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਵੀ ਹੈ।

'ਪਠਾਨ' ਵਿਚ ਦੇਸ਼ ਦੇ ਸਭ ਤੋਂ ਵੱਡੇ ਸੁਪਰ ਸਟਾਰ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਸ਼ਾਮਲ ਹਨ ਅਤੇ ਇਸ ਵਿਚ ਟਾਮ ਕਰੂਜ਼ ਦਾ ਵੀ ਬਹੁਤ ਵੱਡਾ ਕਨੈਕਸ਼ਨ ਹੈ। ਏਮੀ ਪੁਰਸਕਰ-ਨਾਮਜ਼ਦ ਕੇਸੀ ਓ ਨੀਲ ਜੈਕ ਰੀਚਰ, ਮਿਸ਼ਨ ਇੰਪਾਸੀਬਲ ਸੀਰੀਜ਼ ਅਤੇ ਟਾਪ ਗੰਨ : ਮੇਵਰਿਕ ਵਰਗੀਆਂ ਫ਼ਿਲਮਾਂ ਵਿਚ ਟਾਮ ਕਰੂਜ਼ ਨੂੰ ਮੌਤ ਨੂੰ ਮਾਤ ਦੇਣ ਵਾਲੇ ਸਟੰਟ ਦੇ ਪਿੱਛੇ ਦੇ ਐਕਸ਼ਨ ਡਾਇਰੈਕਟਰ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਉਨ੍ਹਾਂ ਨੇ ਮਾਰਵਲ ਸਿਨੇਮੈਟਿਕ ਯੂਨੀਵਰਸ ਵਿਚ ਵੀ ਕੰਮ ਕੀਤਾ ਹੈ। ਕੇਸੀ ਨੇ 'ਪਠਾਨ' ਵਿਚ ਸ਼ਾਹਰੁਖ ਦੀ ਵਿਸ਼ੇਸ਼ਤਾ ਵਾਲੇ ਕੁਝ ਹੈਰਾਨੀਜਨਕ, ਐਡਰੇਨਾਲਾਈਨ- ਪੰਪਿੰਗ ਐਕਸ਼ਨ-ਸੀਕਵੈਂਸ ਦਾ ਪਲਾਨ ਬਣਾਇਆ ਅਤੇ ਉਨ੍ਹਾਂ ਨੂੰ ਚਲਾਇਆ ਹੈ।

ਟਾਮ ਕਰੂਜ਼ ਇਕ ਨਿਡਰ ਐਕਟਰ ਹਨ ਜੋ ਆਪਣੀ ਕਲਾ ਨੂੰ ਜਿਉਂਦੇ ਅਤੇ ਇਸ ਦਾ ਆਨੰਦ ਲੈਂਦੇ ਹਨ ਅਤੇ ਜਦੋਂ ਗੱਲ ਆਉਂਦੀ ਹੈ ਉਨ੍ਹਾਂ ਦੀ ਬਾਡੀ ਅਤੇ ਸਿਨੇਮਾ ਦੀ ਤਾਂ ਉਹ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆਮ ਹੱਦਾਂ ਤੋਂ ਪਰੇ ਜਾਣ ਲਈ ਤਿਆਰ ਰਹਿੰਦੇ ਹੈ। ਸ਼ਾਹਰੁਖ ਬਿਲਕੁੱਲ ਇੰਝ ਹੀ ਹਨ। ਕੇਸੀ ਨੇ ਅੱਗੇ ਦੱਸਿਆ ਕਿ ਸ਼ਾਹਰੁਖ ਨੇ ਆਪਣੀ ਬਾਡੀ ਨਾਲ ਬ੍ਰੇਕਿੰਗ ਪੁਆਇੰਟ ਤੱਕ ਮਿਹਨਤ ਕੀਤੀ ਹੈ, ਉਹ ਅਣਸਿੱਖਿਅਤ ਸਨ ਅਤੇ ਪਠਾਨ ਨੂੰ ਇੰਟਰਟੇਨਰ ਵਜੋਂ ਪੇਸ਼ ਕਰਨ ਲਈ ਉਨ੍ਹਾਂ ਨੇ ਐਕਸ਼ਨ ਸਿੱਖਿਆ, ਜਿਵੇਂ ਕਿਸੇ ਨੇ ਪਹਿਲਾਂ ਨਾ ਕੀਤਾ ਹੋਵੇ।

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਦੋਵੇਂ ਸਿਨੇਮਾ ਤੋਂ ਪ੍ਰੇਰਿਤ ਅਤੇ ਪ੍ਰਤੀਬਧ ਪ੍ਰੇਮੀ ਹਨ, ਜੋ ਦਰਸ਼ਕਾਂ ਨੂੰ ਖੁਸ਼ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਨ, ਉਹ ਕਰਨਗੇ। ਮੈਂ ਟਾਮ ਨਾਲ ਕਈ ਹੋਰ ਰੋਮਾਂਚਕ ਫ਼ਿਲਮਾਂ ਵਿਚ ਕੰਮ ਕੀਤਾ ਹੈ। ਅਸੀਂ ਸਾਰਿਆਂ ਨੇ ਸਾਲਾਂ ਤੋਂ ਇਕ-ਦੂਜੇ ਨਾਲ ਕੰਮ ਕਰਨ ਦਾ ਆਨੰਦ ਲਿਆ ਹੈ।

ਸ਼ਾਹਰੁਖ ਸੱਚੇ ਸੱਜਣ ਅਤੇ ਅਨੋਖੇ ਐਕਟਰ ਹਨ
ਕੇਸੀ, ਜਿਨ੍ਹਾਂ ਨੇ ਜਾਨ ਅਤੇ ਸ਼ਾਹਰੁਖ ਵਿਚਕਾਰ ਖਤਰਨਾਕ ਦੁਬਈ ਐਕਸ਼ਨ ਸੀਕਵੈਂਸ ਦਾ ਪਲਾਨ ਬਣਾਇਆ ਸੀ, ਦੱਸਦੇ ਹਨ ਕਿ ਕਿਵੇਂ ਸ਼ਾਹਰੁਖ ਇਕ ਐਕਸ਼ਨ ਸਟਾਰ ਬਣ ਗਏ। ਉਨ੍ਹਾਂ ਦੱਸਿਆ ਕਿ ਸ਼ਾਹਰੁਖ ਇਕ ਵਿਸ਼ੇਸ਼ ਐਥਲੀਟ ਅਤੇ ਕਲਾਕਾਰ ਹਨ। ਉਹ ਕਈ ਵੱਖ-ਵੱਖ ਐਕਸ਼ਨ ਸੀਕਵੈਂਸ ਦੇ ਅਨੁਕੂਲ ਕੰਮ ਕਰ ਸਕਦੇ ਹਨ ਅਤੇ ਵੱਡੇ ਪਰਦੇ ਲਈ ਮੂਵੀ ਮੈਜਿਕ ਦੀ ਪ੍ਰੀਕਿਰਿਆ ਵਿਚ ਉਤਮਤਾ ਪ੍ਰਾਪਤ ਕਰ ਸਕਦੇ ਹਨ। ਉਹ ਇਕ ਸੱਚੇ ਸੱਜਣ ਅਤੇ ਇਕ ਅਨੋਖੇ ਐਕਟਰ ਹਨ ਅਤੇ ਮੈਨੂੰ ਉਨ੍ਹਾਂ ਦੇ ਅਤੇ ਪੂਰੇ ਕਰੂ ਦੇ ਨਾਲ ਪਠਾਨ ਨੂੰ ਬਣਾਉਣ ਦਾ ਹਿੱਸਾ ਬਣਨ ਦਾ ਸਨਮਾਨ ਮਿਲਿਆ।

ਕੇਸੀ ਨੇ 'ਪਠਾਨ' ਵਿਚ ਲੇਕ ਬੈਕਾਲ (ਸਾਈਬੇਰੀਅਨ ਫਰੋਜ਼ਨ ਲੇਕ) ਸੀਕਵੈਂਸ ਨੂੰ ਪਲਾਨ ਕਰਨ ਲਈ ਵੀ ਕੰਮ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਾਈਬੇਰੀਆ ਦੀ ਵਿਸ਼ਾਲ ਸੁੰਦਰਤਾ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਨਿਰਦੇਸ਼ਕ ਸਿਧਾਰਥ ਆਨੰਦ ਦੇ ਸਹਿਯੋਗ ਨਾਲ ਬਰਫ਼ ਅਤੇ ਆਈਸ ’ਤੇ ਇਕ ਰੋਮਾਂਚਕ ਪਿੱਛਾ ਕਰਨ ਦੇ ਸੀਕਵੈਂਸ ਨੂੰ ਬਣਾਇਆ। ਇਹ ਇਸ ਤਰ੍ਹਾਂ ਦੇ ਨਾਟਕੀ ਅੰਦਾਜ ਵਿਚ ਦਿਖਿਆ, ਜਿਸ ਨੇ ਸੱਚ ਵਿਚ ਉਸ ਦ੍ਰਿਸ਼ ਦੇ ਐਕਸ਼ਨ ਨੂੰ ਅਜਿਹਾ ਬਣਾ ਦਿੱਤਾ, ਜੋ ਕਿਸੇ ਨੇ ਪਹਿਲਾਂ ਨਹੀਂ ਵੇਖਿਆ ਹੋਵੇਗਾ।

ਡੂੰਘੇ ਨੀਲੇ ਰੰਗ ਦੀ ਬਰਫ਼ ਬੈਕਾਲ ਝੀਲ ’ਤੇ ਪਿੱਛਾ ਕਰਨ ਲਈ ਇਕ ਗ਼ੈਰ-ਮਾਮੂਲੀ ਪਿਛੋਕੜ ਸੀ, ਜੋ ਬਰਫ਼ ਦੇ ਖੁਰਨ ਤੋਂ ਪਹਿਲਾਂ ਇਕ ਟਾਈਟ ਸ਼ਡਿਊਲ ’ਤੇ ਐਲੀਮੈਂਟਸ ਵਿਚ ਸ਼ੂਟਿੰਗ ਕਰਨਾ ਆਪਣੇ ਆਪ ਵਿਚ ਇਕ ਹਿੰਮਤ ਵਾਲਾ ਕੰਮ ਸੀ।


sunita

Content Editor

Related News